اُ توں شروع ہون والے پنجابی لفظاں دے معنےਆ

ਦੇਖੋ, ਆਉਲਾ. "ਹਾਥ ਆਮਲਕ ਆਤਮਗ੍ਯਾਨਾ." (ਨਾਪ੍ਰ)


ਦੇਖੋ, ਅਮਲੀ.


ਸੰ. ਸੰਗ੍ਯਾ- ਆਮ (ਕੱਚੇ) ਅੰਨ ਦੇ ਠਹਿਰਣ ਦੀ ਥਾਂ. ਮੇਦਾ. ਜਠਰ। ੨. ਅੰਤੜੀ ਦਾ ਉਹ ਭਾਗ, ਜਿਸ ਵਿੱਚ ਕੱਚੇ ਅੰਨ ਦਾ ਰਸ ਜਾਕੇ ਠਹਿਰਦਾ ਹੈ ਅਤੇ ਜਿਗਰ ਤੋਂ ਪਿੱਤ ਦਾ ਮੇਲ ਹੁੰਦਾ ਹੈ. Duodenum.


ਦੇਖੋ, ਅਮਾਤ.


ਫ਼ਾ. [آمادہ] ਕਿਸੇ ਕਾਰਜ ਦੇ ਕਰਨ ਲਈ ਤਿਆਰ.


ਅ਼. [اعمال] ਅਅ਼ਮਾਲ. ਸੰਗ੍ਯਾ- ਅ਼ਮਲ ਦਾ ਬਹੁ ਵਚਨ. ਕਰਮ. ਕਰਤੂਤਾਂ ਕਰਣੀਆਂ.


ਦੇਖੋ, ਆਮਯ ਅਤੇ ਤਾਮਿ.


ਸੰ. ਆਮਿਸ. ਸੰਗ੍ਯਾ- ਮਾਂਸ (ਮਾਸ). ਗੋਸ਼੍ਤ. "ਪ੍ਰਿਥਮ ਤਜਹੁ ਆਮਿਖ ਕੋ ਖਾਨਾ." (ਨਾਪ੍ਰ)


ਅ਼. [عامِل] ਆ਼ਮਿਲ. ਅ਼ਮਲ ਕਰਨ ਵਾਲਾ. ਅਭ੍ਯਾਸੀ. ਕਰਣੀ ਵਾਲਾ। ੨. ਸੰਗ੍ਯਾ- ਅਹਿਲਕਾਰ. ਕਰਮਚਾਰੀ. "ਆਮਿਲ ਮੁਲਕਨ ਕੇ ਜਿਸ ਥਾਈਂ." (ਗੁਪ੍ਰਸੂ) ੩. ਪੁਰਾਣੇ ਸਮੇਂ ਦਾ ਇੱਕ ਮਾਲੀ ਅਹੁਦਾ. ਇਸ ਅਹੁਦੇ ਵਾਲਿਆਂ ਦੇ ਖ਼ਾਨਦਾਨ ਦੀ ਅੱਲ ਭੀ ਹੁਣ ਆਮਿਲ ਹੋ ਗਈ ਹੈ ਜੋ ਸਿੰਧ ਵਿੱਚ ਦੇਖੇ ਜਾਂਦੇ ਹਨ। ੪. ਕਾਰੀਗਰ.


ਵਿ- ਆਮਯ (ਰੋਗ) ਵਾਲਾ. ਰੋਗੀ. ਦੇਖੋ, ਆਮ ੩। ੨. ਅ਼. [آمیِن] Amen.¹ ਵ੍ਯ- ਐਸਾ ਹੀ ਹੋਵੇ. ਏਵਮਸ੍ਤੁ. ਤਖਾਸ੍ਤੁ। ੩. ਕ਼ਬੂਲ ਕਰੋ. ਅੰਗੀਕਾਰ ਕਰੋ.