nan
ਸੰਗ੍ਯਾ- ਕਰਤਾਰ ਦੇ ਗੁਣਾਂ ਦੀ ਚਰ੍ਚਾ ਰੂਪ, ਚਰ੍ਚਾ (ਪੂਜਾ).
ਸੰ. चर्चही ਚਰ੍ਚਾਰ੍ਹ. ਵਿ- ਪੂਜਨ ਯੋਗ੍ਯ। ੨. ਜਿਕਰ ਕਰਨੇ ਲਾਇਕ਼. "ਚਰਚਾਰ ਚਰਾਚਰਯੰ ਹੁਹਰੰ." (ਵਿਨਾ)
ਸੰ. ਚਿਰ੍ਚਤ. ਵਿ- ਪੂਜਿਤ. ਚੰਦਨ ਆਦਿ ਦੇ ਲੇਪ ਸਹਿਤ.
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)
ਸੰ. चरण्यु समूह ਚਰਣ੍ਯੁ ਸਮੂਹ. ਸਾਰੇ ਅਸਥਾਨਾ ਵਿੱਚ ਵਿਚਰਣ ਵਾਲਾ. ਸਰਵਵ੍ਯਾਪੀ. "ਮਾਈ ਰੀ, ਮਾਤੀ ਚਰਣਸਮੂਹ." (ਸਾਰ ਮਃ ੫)
nan
ਵਿ- ਕਮਲ ਜੇਹੇ ਚਰਣ. ਕਮਲਰੂਪ ਚਰਣ. "ਚਰਣਕਮਲ ਮਨ ਪ੍ਰਾਣ ਅਧਾਰੀ." (ਸੂਹੀ ਮਃ ੫) ੨. ਸੰਗ੍ਯਾ- ਦੇਖੋ, ਚਾਰ ਚੌਕੀਆ। ੩. ਦੇਖੋ, ਚਰਣਕੌਲ.
ਦੇਖੋ, ਚਰਣਕਵਲ। ੨. ਜਿਲਾ ਜਲੰਧਰ, ਤਸੀਲ ਨਵਾਂਸ਼ਹਿਰ, ਥਾਣਾ ਬੰਗੇ ਵਿੱਚ ਜੀਂਦੋਵਾਲ ਪਿੰਡ ਹੈ. ਇਸ ਪਿੰਡ ਤੋਂ ਵਾਯਵੀ ਕੋਣ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਫਗਵਾੜੇ ਤੋਂ ਕੀਰਤਪੁਰ ਜਾਂਦੇ ਇੱਥੇ ਕਈ ਦਿਨ ਨਿਵਾਸ ਕੀਤਾ, ਕਿਉਂਕਿ ਗੁਰੂ ਸਾਹਿਬ ਦਾ ਸੁਹੇਲਾ ਘੋੜਾ ਇਸ ਥਾਂ ਬੀਮਾਰ ਹੋ ਗਿਆ ਸੀ.#ਗੁਰਦ੍ਵਾਰੇ ਨਾਲ ੩੫ ਘੁਮਾਉਂ ਜ਼ਮੀਨ ਪਿੰਡ ਤਾਹਰਪੁਰ ਅਤੇ ਬੰਗੇ ਵਿੱਚ ਹੈ. ਪੁਜਾਰੀ ਉਦਾਸੀ ਸਾਧੂ ਹੈ. ਰਹਾਇਸ਼ੀ ਮਕਾਨਾਂ ਅਤੇ ਦਰਬਾਰ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਾਈ ਹੈ. ਦਰਬਾਰ ਦੇ ਪਾਸ ਹੀ ਇੱਕ ਵੱਡਾ ਭਾਰੀ ਤਾਲਾਬ ਹੈ, ਜੋ ਸਰਦਾਰ ਧੰਨਾ ਸਿੰਘ ਦੀ ਲੜਕੀ ਨੇ ਬਣਵਾਇਆ ਸੀ. ਚੇਤਚੌਦਸ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਬੰਗੇ ਤੋਂ ਇੱਕ ਮੀਲ ਪੂਰਵ ਹੈ.
ਰਿਆਸਤ ਅਲਵਰ ਦੇ ਪਿੰਡ "ਡੇਹਰਾ" ਵਿੱਚ ਮੁਰਲੀਧਰ ਢੂਸਰ ਦੇ ਘਰ ਸੰਮਤ ੧੭੬੦ ਵਿੱਚ ਰਣਜੀਤ ਪੈਦਾ ਹੋਇਆ, ਜੋ ਸੁਰਤ ਸੰਭਾਲਕੇ ਵੈਰਾਗਵਾਨ ਹੋ ਕੇ ਸਾਧੂ ਬਣ ਗਿਆ ਅਰ ਨਾਉਂ ਚਰਣਦਾਸ ਰਖਾਇਆ. ਇਸ ਨੇ ਰਾਧਾ ਅਤੇ ਕ੍ਰਿਸਨ ਦੀ ਉਪਾਸਨਾ ਦਾ ਉਪਦੇਸ਼ ਦਿੱਤਾ. ਚਰਣਦਾਸ ਦਾ ਦੇਹਾਂਤ ਸੰਮਤ ੧੮੩੯ ਨੂੰ ਦਿੱਲੀ ਹੋਇਆ. ਇਸ ਦੀ ਸਮਾਧ ਤੇ ਵਸੰਤਪੰਚਮੀ ਨੂੰ ਮੇਲਾ ਭਰਦਾ ਹੈ, ਅਤੇ ਇਸ ਦੇ ਚੇਲੇ ਚਰਣਦਾਸੀਏ ਸਦਾਉਂਦੇ ਹਨ ਅਤੇ ਆਪਣੇ ਗੁਰੂ ਚਰਣਦਾਸ ਨੂੰ ਸ਼ੁਕਦੇਵ ਦਾ ਅਵਤਾਰ ਮੰਨਦੇ ਹਨ. ਚਰਣਦਾਸੀਏ ਵਿਰਕਤ ਅਤੇ ਗ੍ਰਿਹਸਥੀ ਦੋਵੇਂ ਹੁੰਦੇ ਹਨ. ਇਹ ਭਗਵਤਗੀਤਾ ਅਤੇ ਚਰਣਦਾਸ ਕ੍ਰਿਤ "ਸ੍ਵਰੋਦਯ" ਨੂੰ ਬਹੁਤ ਪ੍ਰੇਮ ਅਤੇ ਸ਼੍ਰੱਧਾ ਨਾਲ ਪੜ੍ਹਦੇ ਹਨ. ਵਿਭਚਾਰ, ਨਿੰਦਾ, ਹਿੰਸਾ ਆਦਿ ਕੁਕਰਮਾਂ ਦੇ (ਜਿਨ੍ਹਾਂ ਦੀ ਇਨ੍ਹਾਂ ਦੇ ਸੰਕੇਤ ਵਿੱਚ "ਨਾਰੂ" ਸੰਗ੍ਯਾ ਹੈ) ਤਿਆਗਣ ਦਾ ਉਪਦੇਸ਼ ਦਿੰਦੇ ਹਨ. ਦੇਖੋ, ਸੁਰੋਦਾ।#੨. ਮਾਤਾ ਸੁੰਦਰੀ ਜੀ ਦਾ ਇੱਕ ਪਾਲਿਤ ਲੜਕਾ, ਜੋ ਪੁਤ੍ਰੇਲੇ ਅਜੀਤ ਸਿੰਘ ਦੇ ਕਤਲ ਕੀਤੇ ਜਾਣ ਪਿੱਛੋਂ ਦਿੱਲੀ ਤੋਂ ਭੱਜ ਗਿਆ ਅਤੇ ਸਿੰਘ ਨਾਮ ਤ੍ਯਾਗਕੇ ਦਾਸ ਪਦਵੀ ਧਾਰਣ ਕੀਤੀ. ਇਸ ਨੇ ਆਪਣੀ ਬਾਕੀ ਜ਼ਿੰਦਗੀ ਭਦੌੜ (ਰਾਜ ਪਟਿਆਲਾ) ਵਿੱਚ ਰਹਿਕੇ ਵਿਤਾਈ.