ਸੰ. धिक्कार. ਸੰਗ੍ਯਾ- ਧਿਕ ਸ਼ਬਦ ਦਾ ਉੱਚਾਰਣ। ੨. ਤਿਰਸਕਾਰ. ਅਨਾਦਰ. "ਲੋਕ ਧਿਕਾਰ ਕਹੈ ਮੰਗਤਜਨ, ਮਾਂਗਤ ਮਾਨ ਨ ਪਾਇਆ." (ਰਾਮ ਮਃ ੧)
nan
ਦੇਖੋ, ਧਿਸ.
ਸੰ. ਧਿਸਣ. ਸੰਗ੍ਯਾ- ਬ੍ਰਹਮਾ। ੨. ਵ੍ਰਿਹਸਪਤਿ. ਦੇਵਗੁਰੂ। ੩. ਵਿਸਨੁ। ੪. ਵਿ- ਦਾਨਾ. ਬੁੱਧਿਮਾਨ. ਅ਼ਕ਼ਲਮੰਦ। ੫. ਵਿਦ੍ਵਾਨ. ਪੰਡਿਤ. ਦੇਖੋ, ਧਿਸ.
ਸੰ. ਧਿਸਣਾ. ਸੰਗ੍ਯਾ- ਅ਼ਕ਼ਲ. ਬੁੱਧਿ. "ਗੋਰਖ ਨੇ ਧਿਖਣਾ ਨ ਦੀਨੀ ਤੋਹਿ." (ਨਾਪ੍ਰ) ੨. ਸ੍ਤੁਤਿ (ਉਸਤਤਿ). ਵਡਿਆਈ। ੩. ਪ੍ਰਿਥਿਵੀ।
ਸੰ. धिषण्य. ਵਿ- ਧਿਸਣਾ ਵਾਲਾ. ਅ਼ਕ਼ਲਮੰਦ। ੨. ਸੰਗ੍ਯਾ- ਜੰਗਵਿਦ੍ਯਾ ਦੀ ਹੈ ਚਤੁਰਾਈ ਜਿਸ ਵਿੱਚ, ਐਸੀ ਸੈਨਾ. ਫ਼ੌਜ਼. (ਸਨਾਮਾ) ਦੇਖੋ, ਧਿਖਣੀਰਿਪੁ.
ਵਿ- ਧਿਸਣ- ਈਸ਼. ਵਿਦ੍ਵਾਨਾਂ ਦਾ ਸਰਦਾਰ. ਪੰਡਿਤਰਾਜ. "ਕਵਿ ਕੋਵਿਦ ਧਿਖਣੀਸ ਜੋ ਆਵਤ ਚਲ ਦਰਬਾਰ." (ਗੁਵਿ ੧੦)
ਸੰਗ੍ਯਾ- ਚਤੁਰ ਸੈਨਾ ਦੀ ਵੈਰਣ, ਬੰਦੂਕ. "ਧਿਖਣੀ ਆਦਿ ਉਚਾਰਕੈ ਰਿਪੁ ਪਦ ਅੰਤ ਉਚਾਰ." (ਸਨਾਮਾ) ੨. ਬੁੱਧਿਵਾਨ ਦਾ ਵੈਰੀ, ਮੂਰਖ.
ਦੇਖੋ, ਧਿਕ.