ਫ਼ਾ. [آموُ] ਸੰਗ੍ਯਾ- ਬੁਖ਼ਾਰੇ ਦਾ ਇੱਕ ਦਰਿਆ, ਜੋ ਈਰਾਨ ਤੂਰਾਨ ਦੇ ਮੱਧ ਵਹਿੰਦਾ ਹੈ (Oxus). "ਆਮੂ ਆਦਿ ਬਖਾਨਕੈ ਈਸਰਾਸਤ੍ਰ ਕਹਿ ਅੰਤ." (ਸਨਾਮਾ) ਆਮੂ ਦਰਿਆ ਦਾ ਪਤੀ ਵਰੁਣ, ਉਸ ਦਾ ਸ਼ਸਤ੍ਰ ਫਾਹੀ (ਪਾਸ਼).
ਫ਼ਾ. [آمیختہ] ਵਿ- ਮਿਲਿਆ ਹੋਇਆ.
ਫ਼ਾ. [آمیختن] ਕ੍ਰਿ- ਮਿਲਾਉਣਾ. ਮਿਸ਼੍ਰਣ.
ਫ਼ਾ. [آمیز] ਵਿ- ਮਿਲਿਆ ਹੋਇਆ। ੨. ਮਿਸ਼੍ਰਿਤ. ਮਿੱਸਾ. ਇਹ ਸ਼ਬਦ ਦੇ ਅੰਤ ਆਉਂਦਾ ਹੈ. ਯਥਾ- "ਰੰਗਾਮੇਜ਼."
ਫ਼ਾ. [آمیزِش] ਸੰਗ੍ਯਾ- ਮਿਲਾਵਟ. ਮਿਲਾਪ.
ਵਿ- ਦੇਖੋ, ਅਮੇਉ। ੨. ਜੋ ਸਮਾ (ਮੇਉ) ਨਾ ਸਕੇ. ਮਾਂਉਣ ਤੋਂ ਬਿਨਾ. "ਚਖੰ ਦ੍ਵਾਰ ਆਮੇਯ ਵਾਹ੍ਯੰ ਸੁ ਆਵੈ." (ਨਾਪ੍ਰ)
nan
ਜਯ (ਜੈ) ਪੁਰ ਪਾਸ ਇੱਕ ਪੁਰਾਣੀ ਨਗਰੀ, ਜਿਸ ਥਾਂ ਪਹਿਲਾਂ ਰਾਜਧਾਨੀ ਸੀ, ਦੇਖੋ, ਅੰਬਰ ਅਤੇ ਅੰਬੇਰ.
ਕ੍ਰਿ- ਵਿ- ਪਰਸਪਰ ਸਨਮੁਖ. ਇੱਕ ਦੇ ਸਾਮਣੇ ਦੂਜੇ ਦਾ ਮੂੰਹ. "ਲੱਖ ਨਗਾਰੇ ਵੱਜਣ ਆਮੋ ਸਾਮਣੇ." (ਚੰਡੀ ੩)
ਫ਼ਾ. [کارموختہ آ] ਵਿ- ਕੰਮ ਸਿੱਖਿਆ ਹੋਇਆ. ਕਾਰਜ ਵਿੱਚ ਨਿਪੁਣ.
ਫ਼ਾ. [آموختن] ਕ੍ਰਿ- ਸਿੱਖਣ. ਸਿਖ੍ਯਾ ਪ੍ਰਾਪਤ ਕਰਨੀ। ੨. ਸਿਖਾਉਣਾ. ਸਿਖ੍ਯਾ ਦੇਣੀ.