اُ توں شروع ہون والے پنجابی لفظاں دے معنےਚ

ਸੰਗ੍ਯਾ- ਚਰਨਾਂ ਦੀ ਸੇਵਾ ਕਰਨ ਵਾਲੀ ਗੋਲੀ. ਟਹਿਲਨ। ੨. ਸਾਧੂ ਜੁੱਤੀ ਨੂੰ ਭੀ ਚਰਣਦਾਸੀ ਆਖਦੇ ਹਨ। ੩. ਕਈ ਲੋਕ ਆਪਣੀ ਇਸਤ੍ਰੀ (ਭਾਰਯਾ) ਨੂੰ ਭੀ ਚਰਣਦਾਸੀ ਸਦਦੇ ਹਨ.


ਦੇਖੋ, ਚਰਣਦਾਸ.


ਚਰਣਧੂਲਿ. ਚਰਣਰਜ. "ਚਰਣਧੂੜਿ ਤੇਰੇ ਜਨ ਕੀ ਹੋਵਾ." (ਸੂਹੀ ਮਃ ੫)


ਚਰਣ ਨਾਲ ਪੀਣ ਵਾਲਾ. ਪਾਦਪ. ਜੜ ਨਾਲ ਪਾਣੀ ਖਿੱਚਣ ਵਾਲਾ ਬਿਰਛ.


ਸੰਗ੍ਯਾ- ਖੜਾਉਂ. ਪਊਆ। ੨. ਦੇਖੋ, ਚਰਨਪਾਦੁਕਾ.


ਸੰਗ੍ਯਾ- ਪਾਦਪ੍ਰਣਾਮ. ਚਰਣਾਂ ਪੁਰ ਨਮਸਕਾਰ ਕਰਨ ਦੀ ਕ੍ਰਿਯਾ. "ਚਰਣਬੰਦਨਾ ਅਮੋਲ ਦਾਸਰੋ." (ਸਾਰ ਮਃ ੫)


ਸੰਗ੍ਯਾ- ਚਰਣਰਜ. ਚਰਣਧੂੜਿ. "ਚਰਣਰੇਣੁ ਗੁਰ ਕੀ ਮੁਖਿ ਲਾਗੀ." (ਗਉ ਮਃ ੫)


ਕ੍ਰਿ- ਫਿਰਣਾ. ਵਿਚਰਣਾ. "ਗਗਨੁ ਰਹਾਇਆ ਹੁਕਮੇ ਚਰਣਾ." (ਮਾਰੂ ਸੋਲਹੇ ਮਃ ੫) ਆਕਾਸ਼ ਦਾ ਫਿਰਣਾ (ਗਰਦਿਸ਼) ਹੁਕਮ ਵਿੱਚ ਰੱਖੀ ਹੋਈ ਹੈ। ੨. ਪਸ਼ੂਆਂ ਦੇ ਚਰਣ ਲਈ ਵਸਤ੍ਰ ਅਥਵਾ ਚਿਣਾਈ ਦਾ ਬਣਾਇਆ ਥਾਂ. ਖੁਰਲੀ। ੩. ਦੇਖੋ, ਚਰਣ. "ਬਲਿ ਬਲਿ ਜਾਈ ਸਤਿਗੁਰੂ ਚਰਣਾ." (ਭੈਰ ਮਃ ੫) ੪. ਖਾਣਾ. ਭਕ੍ਸ਼੍‍ਣ ਕਰਨਾ. ਦੇਖੋ, ਚਰ ਧਾ. ਦੇਖੋ, ਚਰੀਦਨ.


ਦੇਖੋ, ਚਾਣਕ੍ਯ.


ਦੇਖੋ, ਚਨਣਾਠੀ.


ਦੇਖੋ, ਚਰਣਾਮ੍ਰਿਤ.


ਚਰਣਾਂ ਵਿੱਚ ਪੂਜ੍ਯਮਤਿ. ਚਰਣਾਂ ਵਿੱਚ ਸ਼੍ਰੱਧਾ. "ਰਾਖ ਲੈ ਰਾਜ ਬਿਖੈ ਚਰਣਾਮਤਿ." (ਰਾਮਾਵ) ਹੇ ਰਾਮ! ਰਾਜ ਕਾਜ ਵਿੱਚ ਲੱਗੇ ਹੋਏ ਦੀ ਮੇਰੀ ਸ਼੍ਰੱਧਾ ਆਪਣੇ ਚਰਣਾਂ ਵਿੱਚ ਰੱਖ ਲੈ.