nan
ਪ੍ਰੇਮ ਵਾਲੇ, ਦੇਖੋ. ਰਤ. "ਰਤੇ ਸੇਈ ਜਿ ਮੁਖੁ ਨ ਮੋੜੰਨਿ." (ਸਵਾ ਮਃ ੫)
ਇੱਕ ਪਿੰਡ, ਜੋ ਜਿਲਾ ਲਹੌਰ, ਤਸੀਲ ਕੁਸੂਰ, ਥਾਣਾ ਵਲਟੋਹਾ ਵਿੱਚ ਰੇਲਵੇ ਸਟੇਸ਼ਨ ਰੱਤੋ ਕੀ ਗੁਰਦ੍ਵਾਰਾ ਤੋਂ ਨੇੜੇ ਹੈ. ਇਸ ਪਿੰਡ ਵਿੱਚ ਬਾਬਾ ਬੀਰਸਿੰਘ ਜੀ ਨੌਰੰਗਾਬਾਦੀਆਂ ਦਾ ਅਸਥਾਨ ਹੈ. ਇਸ ਨਾਲ ੮੩ ਘੁਮਾਉਂ ਜ਼ਮੀਨ ਇਸੇ ਪਿੰਡ ਵਿੱਚ ਹੈ, ਅਰ ਹੋਰ ਜ਼ਮੀਨ ਪਿੰਡ ਰਸੂਲਪੁਰ, ਭੰਗਾਲਾ, ਭੈਣੀ, ਚੱਕਬਾਹਤੀਆਂ, ਬੰਦਾਲਾ, ਕੋਟਲੀ ਬਸਾਵਾਸਿੰਘ, ਸਰਾਂ ਵਲਟੋਹਾ, ਮੁਠਿਆਂਵਾਲਾ, ਵਲਟੋਹਾ ਸਹਿਜਰਾ ਵਿੱਚ ਅਰ ਮੁਆਫੀ ਕਈ ਪਿੰਡਾਂ ਵਿੱਚ ਹੈ. ੨੭ ਵੈਸਾਖ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹਨ.
ਦੇਖੋ, ਰਕ੍ਤੋਤਪਲ. ਲਾਲ ਰੰਗ ਦਾ ਕਮਲ. "ਰੂਪ ਅਨੂਪ ਦਿਪੈ ਜੁ ਸਿੰਘਾਸਨ, ਤਾਂ ਪਰ ਪਾਵ ਰਤੋਪਾਲ ਧਾਰੀ." (ਗੁਵਿ ੧੦) "ਭਏ ਦ੍ਰਿਗ ਸ਼ੀਤਲ, ਸੰਪਤਿ ਦੇਖਿ ਰਤੋਪਲ ਕੀ." (ਹਨੂ)
nan
nan
nan
ਦੇਖੋ, ਰਤਨ. "ਗੁਰ ਕਾ ਸਬਦੁ ਰਤੰਨੁ ਹੈ." (ਅਨੰਦ) ੨. ਰਤਨਰੂਪ ਨੇਤ੍ਰ "ਚੁਬਣ ਚਲਣ ਰਤੰਨ." (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ। ੩. ਰਕ੍ਤ- ਵਰ੍ਣ. ਭਾਵ- ਪ੍ਰੇਮ ਦਾ ਰੰਗ. "ਮਨੁ ਪ੍ਰੇਮਿ ਰਤੰਨਾ." (ਆਸਾ ਛੰਤ ਮਃ ੪) ਪ੍ਰੇਮ ਵਿੱਚ ਰੰਗਿਆ ਗਿਆ.
nan
ਸੰ. ਸੰਗ੍ਯਾ- ਜਿਸ ਨਾਲ ਛੇਤੀ ਜਾ ਸਕੀਏ. ਦੇਖੋ, ਰਿ ਧਾ। ੨. ਦੋ ਅਥਵਾ ਚਾਰ ਪਹੀਏ ਦੀ ਗੱਡੀ, ਜਿਸ ਉੱਪਰ ਗੋਲ ਆਕਾਰ ਦੀ ਛੱਤ ਹੁੰਦੀ ਹੈ. "ਰਥ ਅ ਅਸ੍ਵ ਨ ਗ੍ਵਜ ਸਿੰਘਾਸਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੩. ਸ਼ਰੀਰ. ਦੇਹ. "ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ." (ਸਵੈਯੇ ਮਃ ੨. ਕੇ) ਸ਼ਰੀਰ (ਰਥ) ਅਤੇ ਆਤਮਿਕ ਵ੍ਰਿੱਤਿ (ਉਨਾਮਤਿ) ਦੀ ਲਿਵ ਨਿਰੰਕਾਰ ਵਿੱਚ ਰੱਖਕੇ। ੪. ਅੰਤਹਕਰਣ। ੫. ਯੋਧਾ. ਬਹਾਦੁਰ ਪੁਰੁਸ। ੬. ਆਨੰਦ. ਪ੍ਰਸੰਨਤਾ. ਖ਼ੁਸ਼ੀ.
ਵਿ- ਰਥ ਵਾਲਾ. ਰਥੀ. ਰਥਵਾਹੀ.