اُ توں شروع ہون والے پنجابی لفظاں دے معنےਆ

ਸੰ. ਸੰਗ੍ਯਾ- ਖ਼ੁਸ਼ੀ. ਆਨੰਦ. ਪ੍ਰਸੰਨਤਾ. "ਉਰ ਆਮੋਦ ਸੰਗ ਭੇ ਗਹਿਵਰ." (ਨਾਪ੍ਰ)


ਦੇਖੋ, ਅਮੋਲ। ੨. ਬਿਨਾ ਮੁੱਲ. "ਗੁਰੁ ਪਹਿ ਸਿਰ ਬੇਚ ਆਮੋਲੀਆ." (ਵਾਰ, ਗਉ ਮਃ ੪)


ਸੰ. ਸੰਗ੍ਯਾ- ਬੁਲਾਉਣਾ. ਸੱਦਣਾ. ਸੰਬੋਧਨ। ੨. ਨਿਮੰਤ੍ਰਣ. ਨਿਉਂਦਾ.


ਸੰ. ਸੰਗ੍ਯਾ- ਅੰਬ. ਆਂਮ. ਰਸਾਲ.


ਸੰਗ੍ਯਾ- ਅੰਬ ਦਾ ਬੂਰ. ਅੰਬ ਦੀ ਮੰਜਰੀ.