ਸੰਗ੍ਯਾ- ਚਰਣਾਂ ਦਾ ਅਮ੍ਰਿਤ. ਚਰਣੋਦਕ. ਦੇਵਤਾ ਦੀ ਮੂਰਤੀ ਅਥਵਾ ਧਰਮਉਪਦੇਸ੍ਟਾ ਗੁਰੂ ਦੇ ਚਰਣਾਂ ਦਾ ਜਲ. ਉਹ ਜਲ, ਜਿਸ ਨਾਲ ਗੁਰੂ ਦੇ ਪੈਰ ਧੋਤੇ ਹਨ. ਨੌ ਸਤਿਗੁਰਾਂ ਵੇਲੇ ਸਿੱਖ ਧਰਮ ਵਿੱਚ ਲਿਆਉਣ ਲਈ ਚਰਣਾਮਿਤ੍ਰ ਪਿਆਇਆ ਜਾਂਦਾ ਸੀ. ਇਸ ਦਾ ਨਾਮ ਚਰਣਪਾਹੁਲ ਅਤੇ ਪਗਪਾਹੁਲ ਭੀ ਲਿਖਿਆ ਹੈ. ਦੇਖੋ, ਚਰਨਾਮ੍ਰਿਤ.
ਸੰਗ੍ਯਾ- ਚਰਣ ਹੀ ਹਨ ਜਿਸ ਦੇ ਆਯੁਧ (ਸ਼ਸਤ੍ਰ) ਮੁਰਗਾ. ਕੁੱਕੜ.
nan
ਵਿ- ਅਰਵਿੰਦ (ਕਮਲ) ਰੂਪ ਚਰਣ. ਚਰਣਕਮਲ. "ਚਰਣਾਰਬਿੰਦ ਮਨ ਬਿਧ੍ਯੰ." (ਗਾਥਾ)
ਚਰਣਾਂ ਨਾਲ. ਪੈਰੋਂ ਸੇ। ੨. ਸੰ. ਸੰਗ੍ਯਾ- ਮਨੁੱਖ। ੩. ਵਿ- ਵਿਚਰਨ ਵਾਲਾ।
ਦੂਜੀ ਵਿਭਕ੍ਤਿ. ਚਰਣਾਂ ਨੂੰ. "ਚਰਣੀ ਲਾਗੈ ਤ ਮਹਲੁ ਪਾਵੈ." (ਗਊ ਅਃ ਮਃ ੩)#੨. ਤ੍ਰਿਤੀਯਾ. ਚਰਣਾਂ ਦ੍ਵਾਰਾ. ਪੈਰਾਂ ਨਾਲ. "ਚਰਣੀ ਚਲਉ ਮਾਰਗਿ ਠਾਕੁਰ ਕੈ" (ਸਾਰ ਮਃ ੫) ੩. ਸਪ੍ਤਮੀਂ. ਚਰਣੋਂ ਮੇਂ. ਦੇਖੋ, ਚਰਨੀ.
ਸੰ. ਇਸ੍ਟ ਚਰਣ. ਪ੍ਯਾਰੇ ਚਰਣ. "ਬਲਿ ਬਲਿ ਪ੍ਰਭੁ ਚਰਣੀਠਾ." (ਸਾਰ ਮਃ ੫)
ਸੰ. ਸੰਗ੍ਯਾ- ਚਰਣਾਂ ਦਾ ਉਦਕ (ਜਲ), ਚਰਣਾਮ੍ਰਿਤ. "ਚਰਣੋਦਕ ਲੈ ਆਚਮਨ ਹਉਮੈ ਦੁਬਿਧਾ ਰੋਗ ਗਵਾਏ." (ਭਾਗੁ)
ਦੇਖੋ, ਚਰਣ। ੨. ਚਰਣਾਂ. ਚੁਗਣਾ. "ਉਠਕੈ ਚਰਨ ਲਗੇ ਪੁਨ ਸਾਰੇ." (ਨਾਪ੍ਰ) ੩. ਆਚਰਣ. ਆਚਾਰ. "ਸੰਤ ਚਰਨ ਚਰਨ ਮਨ ਲਾਈਐ." (ਬਿਲਾ ਮਃ ੫) ਸਾਧੁ ਦੇ ਚਰਨ (ਪੈਰ) ਅਤੇ ਸਾਧੁ ਦੇ ਆਚਾਰ ਵਿੱਚ ਮਨ ਲਾਈਐ। ੪. ਚੜ੍ਹਨਾ. ਸਵਾਰ ਹੋਣਾ. "ਸ੍ਰੀ ਹਰਿਗੋਬਿੰਦ ਆਪ ਚਰਨ ਕੋ। ਰਖਵਾਯੋ ਕਰ ਸੁਸ੍ਟੁ ਵਰਨ ਕੋ." (ਗੁਪ੍ਰਸੂ) ਘੋੜਾ ਆਪਣੇ ਚੜ੍ਹਨ ਲਈ ਰਖਵਾਇਆ.