اُ توں شروع ہون والے پنجابی لفظاں دے معنےਆ

ਸੰ. ਸੰਗ੍ਯਾ- ਆਮਦਨ.


ਆਗ੍ਯਾ. ਦੇਖੋ, ਆਇਸ.


ਸੰ. ਵਿ- ਚੌੜਾ। ੨. ਫੈਲਿਆ ਹੋਇਆ. "ਮਸਤਕ ਆਯਤ ਲੋਚਨ ਲੋਨੇ." (ਨਾਪ੍ਰ) ੨. ਅ਼. [آیتہ] ਸੰਗ੍ਯਾ- ਕਰਾਨ ਅਤੇ ਅੰਜੀਲ ਦਾ ਪਦ. ਮੰਤ੍ਰ. ਤੁਕ. ਵਾਕ। ੪. ਨਿਸ਼ਾਨ. ਚਿੰਨ੍ਹ। ੫. ਪੈਗੰਬਰ ਦੀ ਕਰਾਮਾਤ (ਸਿੱਧਿ).


ਸੰ. आयत्त्. ਵਿ- ਅਧੀਨ. ਪਰਵਸ਼.


ਸੰ. ਸੰਗ੍ਯਾ- ਘਰ. ਰਹਿਣ ਦਾ ਥਾਂ। ੨. ਦੇਵਤਾ ਦਾ ਮੰਦਿਰ. ਦੇਵਾਲਯ.


ਫ਼ਾ. [آید] ਵਿ- ਆਵੇ. ਆਉਂਦਾ ਹੈ. ਆਵੇਗਾ। ੨. ਅ਼. [عاید] ਆ਼ਯਦ. ਉਲਟਕੇ ਆਉਣ ਵਾਲਾ। ੩. ਘਟਨਾ. ਦ੍ਰਿਸ੍ਟਾਂਤ ਦਾ ਕਿਸੇ ਬਾਤ ਪੁਰ ਠੀਕ ਬੈਠਣਾ.


ਦੇਖੋ, ਅਯਨ.


ਕ੍ਰਿ- ਆਉਣ ਦਾ ਭੂਤ ਕਾਲ. "ਬਗਾਂ ਭਿ ਆਯਾ ਚਾਉ." (ਵਾਰ ਵਡ ਮਃ ੩) ੨. ਪੁਰਤ. ਸੰਗ੍ਯਾ- ਦਾਈ. ਧਾਤ੍ਰਿ। ੩. ਫ਼ਾ. [آیا] ਵ੍ਯ- ਕ੍ਯਾ. ਕੀ. ਅਥਵਾ.


ਸੰ. ਸੰਗ੍ਯਾ- ਵਿਸਤਾਰ. ਫੈਲਾਉ। ੨. ਨਿਯਮ (ਕ਼ਾਇ਼ਦੇ) ਵਿੱਚ ਲਿਆਉਣ ਦੀ ਕ੍ਰਿਯਾ. ਦੇਖੋ, ਪ੍ਰਾਣਾਯਾਮ। ੩. ਦੇਖੋ, ਅਯਾਮ.