اُ توں شروع ہون والے پنجابی لفظاں دے معنےਖ

ਪੰਚ (ਨੰਬਰਦਾਰਾਂ ਵਿੱਚ) ਛੀਵਾਂ. ਭਾਵ- ਪੰਜਾਂ ਵਿੱਚ ਆਪ ਹੀ ਛੀਵਾਂ ਬਣਨ ਵਾਲਾ. ਮੱਲੋਮੱਲੀ ਦਾ ਮੁਖੀਆ. ਕੂਹਣੀਮਾਰ.


ਦੇਖੋ, ਖਲਭਲ. "ਖੜਭੜ ਬੀਰੰ." (ਸੂਰਜਾਵ)


ਦੇਖੋ, ਖੜ ੪.


ਵਿ- ਖਲੋਤਾ. "ਖੜਾ ਪੁਕਾਰੈ ਪਾਤਣੀ." (ਸ. ਫਰੀਦ)


ਸੰਗ੍ਯਾ- ਪਾਦੁਕਾ. ਖਰਾਂਵ. ਪਊਏ. ਆਂਗਿਰਸ ਸਿਮ੍ਰਿਤੀ ਦਾ ਲੇਖ ਹੈ ਕਿ "ਅਗਨਿਹੋਤ੍ਰੀ ਅਤੇ ਤਪਸ੍ਵੀ ਤੋਂ ਬਿਨਾ ਜੇ ਕੋਈ ਹੋਰ ਆਦਮੀ ਪਊਏ ਪਾਕੇ ਆਪਣੇ ਘਰ ਤੋਂ ਪੰਜ ਘਰ ਤੀਕ ਭੀ ਜਾਵੇ, ਤਦ ਰਾਜਾ ਉਸ ਦੇ ਪੈਰ ਕਟਵਾ ਦੇਵੇ." ਦੇਖੋ, ਸ਼ਲੋਕ ੫੧.


ਦੇਖੋ, ਖਟਵਦਨ.


ਵਿ- ਖੜਨ (ਲੈ ਜਾਣ) ਵਾਲਾ. "ਕਾਲ ਖੜਾਰੂ ਆਏ." (ਵਡ ਮਃ ੧. ਅਲਾਹਣੀ)#ਯਮ ਦੇ ਦੂਤ ਲੈ ਜਾਣ ਵਾਲੇ ਆਏ. ਇਸ ਤੁਕ ਦਾ "ਕਾਲ ਖੜਾ ਰੂਆਏ." ਪਾਠ ਅਸ਼ੁੱਧ ਹੈ.