nan
ਦੇਖੋ, ਧ੍ਰਿਤ.
ਦੇਖੋ, ਧ੍ਰਿਤਿ.
ਵਿ- ਰਾਜਾਧਿਰਾਜ. ਰਾਜਿਆਂ ਦਾ ਮਹਾਂਰਾਜਾ. "ਧਿਰਾਜਰਾਜ ਪ੍ਰਬੀਨ." (ਅਕਾਲ)
ਵੱਲ. ਓਰ. ਦੇਖੋ, ਧਿਰ ੧. "ਪਾਵ ਸੁਹਾਵੇ ਜਾ ਤਉ ਧਿਰਿ ਜੁਲਦੇ." (ਵਾਰ ਰਾਮ ੨. ਮਃ ੫)
ਵਿ- ਦ੍ਰਿਢ- ਅੰਗ. ਮਜਬੂਤ। ੨. ਧੱਕੇਬਾਜ਼. ਸੀਨਾਜ਼ੋਰੀ ਕਰਨ ਵਾਲਾ। ੩. ਸੰਗ੍ਯਾ- ਉਪਦ੍ਰਵ.
ਇੱਕ ਪ੍ਰੇਮੀ ਤਖਾਣ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ. ਇਹ ਲੰਗਰ ਦੀਆਂ ਲੱਕੜਾਂ ਪਾੜਿਆ ਕਰਦਾ ਸੀ, ਅਤੇ ਆਪਣੇ ਭਾਈ ਮੱਦੂ ਨਾਲ ਮਿਲਕੇ ਵਡੇ ਪ੍ਰੇਮਭਾਵ ਨਾਲ ਗੁਰਸਿੱਖਾਂ ਦੀ ਸੇਵਾ ਵਿੱਚ ਲੱਗਾ ਰਹਿਂਦਾ. ਗੁਰੂ ਸਾਹਿਬ ਨੇ ਇਸ ਦਾ ਸਸਕਾਰ ਆਪਣੇ ਹੱਥੀਂ ਕੀਤਾ. ਇਸ ਦਾ ਨਾਮ ਧਿੰਗੜ ਭੀ ਹੈ. "ਧਿੰਗੜ ਮੱਦੂ ਜਾਣੀਅਨ ਵਡੇ ਸੁਜਾਣ ਤਖਾਣ ਅਪਾਰਾ." (ਭਾਗੁ)
ਦੇਖੋ, ਧਿੰਗਣ। ੨. ਇੱਕ ਅਰੋੜਾ ਜਾਤਿ। ੩. ਵਿ- ਧਿੰਗ (ਧੱਕਾ) ਕਰਨ ਵਾਲਾ.
ਸੰਗ੍ਯਾ- ਧਿੰਗਬਾਜ਼ੀ, ਜ਼ੋਰਾਵਰੀ. ਜ਼ਬਰਦਸ੍ਤੀ.