اُ توں شروع ہون والے پنجابی لفظاں دے معنےਲ

ਸੰ. ਸੰਗ੍ਯਾ- ਖੇਡਣ ਦੀ ਕ੍ਰਿਯਾ. ਕ੍ਰੀੜਾ. ਦੇਖੋ, ਲਲ ਧਾ। ੨. ਪਿਆਰਾ ਬੱਚਾ.


ਸੰ. ਸੰਗ੍ਯਾ- ਨਾਰੀ. ਇਸਤ੍ਰੀ। ੨. ਭਾਰਯਾ. ਵਹੁਟੀ. "ਘਟੰਤ ਸੁਤ ਭ੍ਰਾਤ ਹੀਤੰ." (ਸਹਸ ਮਃ ੫) ੩. ਜੀਭ. ਰਸਨਾ.


ਪੰਜਾਬੀ ਦਾ ਲ ਅੱਖਰ. "ਲਲਾ ਤਾਕੈ ਲਵੈ ਨ ਕੋਊ." (ਬਾਵਨ) ੨. ਲ ਦਾ ਉਚਾਰਣ. ਲਕਾਰ। ੩. ਦੇਖੋ, ਧੁਨੀ (ਹ). ੪. ਵਿ- ਪਿਆਰਾ ਲਾਲ। ੫. ਖੇਲ ਕਰਨ ਵਾਲਾ। ੬. ਸੰਗ੍ਯਾ- ਪੁਤ੍ਰ. "ਨੰਦਲਾਲ ਲਲਾ ਇਤ ਗਾਵਤ ਹੈ." (ਕ੍ਰਿਸਨਾਵ)


ਦੇਖੋ, ਲਲਾ ੧. ਅਤੇ ੨.


ਸੰਗ੍ਯਾ- ਅਰੁਣਤਾ. ਲਾਲਪਨ. ਸੁਰਖੀ.


ਸੰ. ਸੰਗ੍ਯਾ- ਸਿਰ ਦੇ ਕੇਸ਼ ਜਿਸ ਪੁਰ ਅਟਨ ਕਰਦੇ (ਫਿਰਦੇ) ਹਨ, ਮੱਥਾ. ਭਾਲ ਮਸ੍ਤਕ.


ਦੇਖੋ, ਧੁਨੀ (ਹ)


ਕਾਬੂਲ ਦਾ ਸਿਪਹਸਾਲਾਰ, ਜੋ ਸ਼ਾਹਜਹਾਂ ਦੇ ਹੁਕਮ ਨਾਲ ਸੈਨਾ ਲੈਕੇ ਗੁਰੂਸਰ ਮੇਹਰਾਜ ਦੇ ਮਕਾਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਲੜਿਆ ਅਤੇ ਸਤਿਗੁਰੂ ਦੇ ਹੱਥੋਂ ਸ਼ਹੀਦ ਹੋਇਆ. ਦੇਖੋ, ਹਰਿਗੋਬਿੰਦ ਸਤਿਗੁਰੂ.