اُ توں شروع ہون والے پنجابی لفظاں دے معنےਆ

ਸੰ. ਸੰਗ੍ਯਾ- ਉਮਰ ਅਵਸਥਾ। ੨. ਘੀ. ਘ੍ਰਿਤ। ੩. ਪੁਰੂਰਵਾ ਦਾ ਪੁਤ੍ਰ ਇੱਕ ਚੰਦ੍ਰਵੰਸ਼ੀ ਰਾਜਾ। ੪. ਅੰਨ. ਅਨਾਜ। ੫. ਪਵਨ। ੬. ਔਲਾਦ। ੭. ਦਵਾ. ਔਖਧ.


ਸੰ. आयुष्मान. ਵਿ- ਵਡੀ ਉਮਰ ਵਾਲਾ. ਚਿਰੰਜੀਵੀ.


ਸੰ. आयुस्. ਆਯਸ. ਵਿ- ਉਮਰ. ਅਵਸਥਾ.


ਦੇਖੋ, ਅਯੁਤ ਅਤੇ ਆਯਤ.


ਸੰ. ਸੰਗ੍ਯਾ- ਜਿਸ ਨਾਲ ਯੁੱਧ ਕਰੀਏ. ਹਥਿਆਰ. ਸ਼ਸਤ੍ਰ। ੨. ਯੁੱਧ ਵਿੱਚ ਸਹਾਇਕ ਸੰਖ ਰਣਸਿੰਘਾ ਆਦਿਕ.


ਜੰਗ. ਦੇਖੋ, ਆਯੋਧਨ. "ਘੋਰ ਆਯੁਧਨ ਐਸੋ ਭਯੋ." (ਚਰਿਤ੍ਰ ੪੦੫)


ਸੰਗ੍ਯਾ-. ਉਮਰ. ਅਵਸਥਾ. "ਛਿਨ ਛਿਨ ਆਯੁਰ ਬੀਤਤ ਜਾਈ." (ਨਾਪ੍ਰ) ਦੇਖੋ, ਆਯੁਖਾ.


ਸੰ. ਆਯੁਰ੍‍ਵੇਦ. ਸੰਗ੍ਯਾ- ਉਮਰ ਸੰਬੰਧੀ ਉਪਵੇਦ. ਵੈਦਵਿਦ੍ਯਾ. ਇਸ ਦੇ ਮੁੱਖ ਆਚਾਰਯ ਅਸ਼੍ਵਿਨੀ ਕੁਮਾਰ ਮੰਨੇ ਜਾਂਦੇ ਹਨ, ਜਿਨ੍ਹਾਂ ਤੋਂ ਇੰਦ੍ਰ ਨੇ ਪੜ੍ਹੀ, ਅਤੇ ਇੰਦ੍ਰ ਨੇ ਧਨ੍ਵੰਤਰਿ ਨੂੰ ਸਿਖਾਈ. ਇਹ ਅਥਰਵ ਵੇਦ ਦਾ ਉਪਵੇਦ ਹੈ. ਹੁਣ ਇਸ ਨਾਉਂ ਦੀ ਕੋਈ ਖਾਸ ਪੋਥੀ ਨਹੀਂ ਹੈ, ਕਿੰਤੂ ਵੈਦ੍ਯਵਿਦ੍ਯਾ ਦੇ ਪੁਸਤਕ ਸਾਰੇ ਇਸ ਨਾਮ ਅੰਦਰ ਆ ਜਾਂਦੇ ਹਨ. "ਆਯੁਰ ਵੇਦ ਕੀਯੋ ਪਰਕਾਸਾ." (ਧਨੰਤਰਾਵ)


ਫ਼ਾ. ਆਓ ਤੁਮ. ਇਹ ਸ਼ਬਦ ਆਮਦਨ ਤੋਂ ਬਣਿਆ ਹੈ.


ਸੰ. ਸੰਗ੍ਯਾ- ਜੰਗ. ਯੁੱਧ। ੨. ਰਣ ਭੂਮਿ. ਮੈਦਾਨੇ ਜੰਗ.