ਸੰਗ੍ਯਾ- ਘੋਟਕਸ਼ਾਲਾ. ਘੋੜਿਆਂ ਦੇ ਰਹਿਣ ਦਾ ਮਕਾਨ. ਅਸਤਬਲ.
ਸੰਗ੍ਯਾ- ਘੋੜੇ ਦਾ ਸਵਾਰ. ਘੋੜੇ ਪੁਰ ਸਵਾਰ ਹੋਇਆ ਪੁਰਖ.
ਸੰਗ੍ਯਾ- ਘੋੜਿਆਂ ਦੀ ਭਾਜ। ੨. ਘੋੜਿਆਂ ਦੀ ਭਾਜ ਪਰਖਣ ਦੀ ਖੇਡ.
ਸੰਗ੍ਯਾ- ਘੋੜੇ ਦੇ ਪੈਰ ਲੱਗਿਆ ਲੋਹੇ ਦਾ ਤਨਾਲ। ੨. ਦੇਖੋ, ਘੁੜਨਾਲਿਕਾ.
ਸੰਗ੍ਯਾ- ਉਹ ਤੋਪ, ਜੋ ਘੋੜਿਆਂ ਨਾਲ ਖਿੱਚੀ ਜਾਵੇ. ਜਿਸ ਦੇ ਲੈ ਜਾਣ ਲਈ ਘੋੜੇ ਜੋਤੇ ਜਾਣ.
ਸੰਗ੍ਯਾ- ਉਹ ਬਹਿਲੀ, ਜਿਸ ਨੂੰ ਘੋੜੇ ਜੋਤੇ ਜਾਵਨ. ਘੋੜਿਆਂ ਦਾ ਰਥ.
ਸੰ. ਘੋਟਕ ਪਾਲ. ਘੋੜੇ ਦੀ ਸੇਵਾ ਕਰਨ ਵਾਲਾ ਸਾਈਸ.
ਇਲਾਕਾ ਪਟਿਆਲਾ, ਨਜਾਮਤ ਸੁਨਾਮ ਵਿੱਚ ਇੱਕ ਪਿੰਡ ਹੈ. ਇੱਥੇ ਰਾਮਰਾਈਏ ਗੁਰਨਿੰਦਕ ਮਸੰਦ ਰਹਿੰਦੇ ਸਨ, ਜਿਨ੍ਹਾਂ ਨੇ ਬੁਲਾਕੀ ਸਿੰਘ ਰਾਗੀ ਦਾ ਨਿਰਾਦਰ ਕਰਕੇ ਦੁਤਾਰਾ ਭੰਨ ਦਿੱਤਾ ਸੀ. ਇਸ ਲਈ ਬੰਦਾ ਬਹਾਦੁਰ ਨੇ ਸੰਮਤ ੧੭੬੭ ਵਿੱਚ ਇਸ ਪਿੰਡ ਨੂੰ ਫ਼ਤੇ ਕੀਤਾ ਅਤੇ ਮਸੰਦਾਂ ਨੂੰ ਦੰਡ ਦਿੱਤਾ. ਇਸ ਪਿੰਡ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਨੇ ਸੂਰਤੀਏ ਮਸੰਦ ਨੂੰ ਇਕ ਚੋਲਾ ਬਖ਼ਸ਼ਿਆ, ਜੋ ਉਸ ਦੀ ਔਲਾਦ ਪਾਸ ਹੈ. ਗੁਰਦ੍ਵਾਰੇ ਨਾਲ ੧੦. ਵਿੱਘੇ ਜ਼ਮੀਨ ਹੈ. ਹੋਲੇ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਦੋਰਾਹੇ ਤੋਂ ਸੱਤ ਮੀਲ ਪੱਛਮ ਹੈ.
ਪਟਿਆਲੇ ਤੋਂ ੧੨. ਕੋਹ ਅਗਨਿ ਕੋਣ ਇੱਕ ਪਿੰਡ, ਇਸ ਥਾਂ ਵਡੇ ਅਹੰਕਾਰੀ ਪਠਾਣ ਵਸਦੇ ਸਨ. ਬੰਦਾ ਬਹਾਦੁਰ ਨੇ ਖਾਲਸਾਦਲ ਨਾਲ ਇਸ ਨਗਰ ਨੂੰ ਸੰਮਤ ੧੭੬੬ ਵਿੱਚ ਫਤੇ ਕੀਤਾ.
ਸੰਗ੍ਯਾ- ਗੁੰਜਾ. ਰੱਤਕ. ਲਾਲੜੀ.
ਸੰ. ਅਵਗੁੰਠਨ. ਮੁਖ ਢਕਣ ਦੀ ਕ੍ਰਿਯਾ. ਘੁੰਡ ਕੱਢਣਾ। ੨. ਮੂੰਹ ਢਕਣ ਦਾ ਵਸਤ੍ਰ. ਨਕ਼ਾਬ.
ਦੇਖੋ, ਘੁੰਘਣੀ.