اُ توں شروع ہون والے پنجابی لفظاں دے معنےਟ

ਸੰਗ੍ਯਾ- ਸ਼ੇਰ ਆਦਿ ਪਸ਼ੂਆਂ ਦੀ ਪੂਛ ਦੇ ਸਿਰੇ ਤੇ ਚੌਰ ਦੀ ਸ਼ਕਲ ਦਾ ਰੋਮਾਂ ਦਾ ਗੁੱਫਾ. "ਫੇਰਤ ਲਾਂਗੁਲ ਟੌਰ ਕਰਾਲਾ." (ਗੁਪ੍ਰਸੂ) ੨. ਚੌਰ ਦੀ ਸ਼ਕਲ ਦਾ ਸਰਬੰਦ ਦਾ ਲਟਕਦਾ ਹੋਇਆ ਲੜ ਅਥਵਾ ਸਿਰ ਤੇ ਕਲਗੀ ਦੀ ਸ਼ਕਲ ਦਾ ਸਾਫੇ ਦਾ ਉਭਰਿਆ ਹੋਇਆ ਸਿਰਾ। ੩. ਬੂਟੇ ਦੀ ਮੰਜਰੀ. ਸਿੱਟਾ. "ਇਸ ਕੋ ਟੌਰ ਉਚੇਰੇ ਨਿਕਸ੍ਯੋ." (ਗੁਪ੍ਰਸੂ)


ਵਿ- ਵਿਖਮ. ਜੋ ਗਿਣਤੀ ਵਿੱਚ ਸਮਾਨ ਨਾ ਹੋਵੇ. ਤਾਕ. ਜੈਸੇ- ਇੱਕ ਤਿੰਨ ਪੰਜ ਆਦਿ.


ਸੰ. टङ्क ਸੰਗ੍ਯਾ- ਚਾਰ ਮਾਸ਼ਾ ਭਰ ਤੋਲ। ੨. ਕੁਦਾਲ. ਜ਼ਮੀਨ ਖੋਦਣ ਦਾ ਸੰਦ। ੩. ਗੰਡਾਸਾ। ੪. ਕ੍ਰੋਧ। ੫. ਤਲਵਾਰ। ੬. ਟੰਗ. ਲੱਤ। ੭. ਹੰਕਾਰ। ੮. ਦੇਖੋ, ਟਾਂਕ ੧. "ਧਨੁਖ ਨਿਠੁਰ ਨੌ ਟੰਕ ਖਿਚੰਤੇ." (ਗੁਪ੍ਰਸੂ) ੯. ਦੇਖੋ, ਟੰਕ.


टङ्कक. ਸੰਗ੍ਯਾ- ਟਕਾ। ੨. ਰੁਪਯਾ। ੩. ਅਸ਼ਰਫ਼ੀ. ਮੁਹਰ। ੪. ਰਾਜਮੁਦ੍ਰਾ. ਸਿੱਕਹ.


ਦੇਖੋ, ਟਕਸਾਲ.


ਸੰ. टङ्कन ਸੰਗ੍ਯਾ- ਸੁਹਾਗਾ. Borax. L. Sozii Biboras.