اُ توں شروع ہون والے پنجابی لفظاں دے معنےਸ

ਵਿ- ਗੱਪੀ. ਬਾਤ ਨੂੰ ਬਹੁਤ ਵਧਾਕੇ ਕਹਿਣ ਵਾਲਾ. ਦੇਖੋ, ਸਟ ਧਾ.


ਵਟਾਂਦਰਾ. ਦਖੋ, ਸੱਟਾ. "ਮੈ ਤਉ ਮੋਲਿ ਮਹਿਗੀ ਲਈ ਜੀਅ ਸਟੈ." (ਧਨਾ ਰਵਿਦਾਸ) ੨. ਸੰ. ਸੰਗ੍ਯਾ- ਗਰਦਨ ਦੇ ਬਾਲ। ੩. ਪੂਛ ਉੱਪਰ ਬਾਲਾਂ ਦਾ ਗੁੱਛਾ. "ਉੱਧਿਤ ਸਟਾਯੰ ਉਤੈ ਸਿੰਘ ਧਾਯੋ." (ਚੰਡੀ ੨) ੪. ਜਟਾ.


ਪ੍ਰਾ. ਸੰਗ੍ਯਾ- ਸਾਂਟਾ. ਬਦਲਾ. ਵਟਾਂਦਰਾ। ੨. ਦਾਉ. ਜੂਏ ਦਾ ਦਾਉ। ੩. ਇਕਰਾਰਨਾਮਾ.


ਵ੍ਯ- ਝਟਪਟ. ਤੁਰੰਤ ਝਟਤਿ. ਦੇਖੋ, ਸਟਪਟ.