ਸੰ. ਸੰਗ੍ਯਾ- ਸੂਆ. "ਆਰ ਨਹੀਂ ਜਿਹ ਤੋਪਉ." (ਸੋਰ ਰਵਿਦਾਸ) ਇਸ ਥਾਂ ਆਰ ਤੋਂ ਭਾਵ ਤੀਕ੍ਸ਼੍ਨ ਬੁੱਧਿ (ਬਾਰੀਕ ਅਕਲ) ਹੈ। ੨. ਚਕ੍ਰ ਆਰੇ ਆਦਿ ਦਾ ਦੰਦਾ ਅਤੇ ਪਹੀਏ ਦਾ ਗਜ। ੩. ਕੱਚੀ ਧਾਤੁ। ੪. ਪਸ਼ੂ ਹੱਕਣ ਵਾਸਤੇ ਨੋਕਦਾਰ ਸੋਟੀ। ੫. ਅ਼. [عار] ਆ਼ਰ. ਲੱਜਾ. ਸ਼ਰਮ। ੬. ਸਿੰਧੀ. ਆਰ. ਪੁਚਕਾਰਨਾ. ਪਿਆਰ ਦੇਣਾ.
ਸੰਗ੍ਯਾ- ਆਲਸ. "ਬਿਸਾਰ ਆਰਸੰ ਸਬੈ ਪ੍ਰਭਾਤ ਲੋਕ ਜਾਗਹੀਂ." (ਸੂਰਜਾਵ) ੨. ਸੰ. ਆਰ੍ਸ. ਵਿ- ਰਿਸਿ (ਰਿਖੀ) ਨਾਲ ਹੈ ਜਿਸ ਦਾ ਸੰਬੰਧ. ਰਿਖੀ ਦੀ ਰਚਨਾ। ੩. ਸੰਗ੍ਯਾ- ਰਿਸਿ ਕਰਕੇ ਸੇਵ੍ਯ ਵੇਦ.
ਸੰਗ੍ਯਾ- ਆਲਸਤਾ. ਸੁਸਤੀ. ਆਲਸਪਨ। ੨. ਦੇਖੋ, ਆਰਾਸਤਾ.
ਸੰ. ਆਦਰ੍ਸ਼. ਸੰਗ੍ਯਾ- ਸ਼ੀਸ਼ਾ. ਦਰਪਣ. ਆਈਨਾ. "ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ." (ਮਾਝ ਅਃ ਮਃ ੩) "ਜੈਸੇ ਤਾਰੋ ਤਾਰੀ ਔਰ ਆਰਸੀ ਸਨਾਹ ਸਸਤ੍ਰ." (ਭਾਗੁ ਕ) ਦੇਖੋ, ਆਈਨਾ। ੨. ਇਸਤ੍ਰੀਆਂ ਦਾ ਇੱਕ ਗਹਿਣਾ, ਜਿਸ ਵਿੱਚ ਸ਼ੀਸ਼ਾ ਜੜਿਆ ਹੁੰਦਾ ਹੈ. ਇਹ ਅੰਗੂਠੇ ਵਿੱਚ ਪਹਿਨੀਦਾ ਹੈ. "ਕਹਾਂ ਸੁ ਆਰਸੀਆਂ ਮੁਹਿ ਬੰਕੇ." (ਮਾਝ ਅਃ ਮਃ ੧) ੩. ਆਲਸੀ ਦੀ ਥਾਂ ਭੀ "ਆਰਸੀ" ਸ਼ਬਦ ਆਉਂਦਾ ਹੈ.
ਸੰ. ਆਰਕ੍ਤ. ਵਿ- ਲਾਲ. ਸੁਰਖ। ੨. ਲਾਲੀ ਦੀ ਝਲਕ ਸਹਿਤ.
ਸੰਗ੍ਯਾ- ਆਰਕ੍ਤ (ਲਾਲ) ਜਲ ਵਾਲੀ ਸਰਸ੍ਵਤੀ ਨਦੀ. (ਸਨਾਮਾ)
ਦੇਖੋ, ਆਰਯ.
ਸੰ. ਆਰ੍ਯਤਾ. ਸੰਗ੍ਯਾ- ਸਭ੍ਯਤਾ. ਤਹਿਜੀਬ. "ਸਿਰਜਨ ਆਰਜਤਾਯ." (ਨਾਪ੍ਰ) ੨. ਸ਼੍ਰੇਸ੍ਠਤਾ. ਉੱਤਮਤਾ। ੩. ਨਿਸਕਪਟਤਾ. ਸਰਲਤਾ.
ਸੰ. ਅਜੁਨੀ. ਵਿ- ਅਰਜੁਨ (ਚਾਂਦੀ) ਜੇਹੀ ਚਿੱਟੀ. ਉੱਜਲ। ੨. ਅਰਜਨ (ਸੰਗ੍ਰਹਿ) ਕਰਨ ਵਾਲੀ. "ਨਮੋ ਆਰਜਨੀ ਮਾਰਜਨੀ." (ਚੰਡੀ ੨)
ਸੰ. ਆਰ੍ਜਵ. ਸੰਗ੍ਯਾ- ਸਿੱਧਾਪਨ. ਛਲ ਦਾ ਅਭਾਵ. ਸਰਲਤਾ. "ਆਰਜਵ ਬਿਨਾ ਕੁਟਿਲਤਾ ਜੋਇ." (ਗੁਪ੍ਰਸੂ) ੨. ਵਿ- ਸਿੱਧਾ. ਛਲ ਰਹਿਤ. ਨਿਸਕਪਟ.
ਸਿੰਧੀ. ਸੰਗ੍ਯਾ- ਆਯੁਖਾ. ਉਮਰ. ਅਵਸਥਾ। ੨. ਦੇਖੋ, ਆਰਯਾ. "ਜੇ ਜੁਗ ਚਾਰੇ ਆਰਜਾ." (ਜਪੁ) ੩. ਸੰ. ਆਰ੍ਯ੍ਯਾ ਮਾਤਾ. ਮਾਂ। ੪. ਇੱਕ ਛੰਦ. ਦੇਖੋ, ਗਾਹਾ। ੫. ਵਿ- ਸ਼੍ਰੇਸ੍ਠ ਇਸਤ੍ਰੀ. ਨੇਕ ਔਰਤ. "ਭਨੈ ਨਿਜ ਭਾਰਜਾ ਸੋਂ ਆਰਜਾ! ਸ੍ਰਵਣ ਕਰ." (ਗੁਪ੍ਰਸੂ)