اُ توں شروع ہون والے پنجابی لفظاں دے معنےਧ

ਪਤੀਜੈ. ਧੀਰਜ ਕਰੀਜੈ. ਦੇਖੋ, ਧੀਜ। ੨. ਧਰੀਜੈ ਦਾ ਸੰਖੇਪ. "ਅੰਤਰਿ ਪੰਚ ਅਗਨਿ, ਕਿਉ ਧੀਰਜੁ ਧੀਜੈ?" (ਰਾਮ ਅਃ ਮਃ ੧)


ਦੇਖੋ, ਧਿਠਾ। ੨. ਸੰ. धृष्ट. - ਧ੍ਰਿਸ੍ਟ. ਵਿ- ਨਿਰਲੱਜ. ਬੇਹ਼ਯਾ. "ਕਿਛੁ ਸਾਦ ਨ ਪਾਵੈ ਧੀਠਾ." (ਗਉ ਮਃ ੪) ਦੇਖੋ, ਢੀਠ। ੩. ਸੰ. ਧਿਸ੍ਠਿਤ. ਵਿ- ਠਹਿਰਿਆ ਹੋਇਆ. ਕ਼ਾਇਮ ਹੋਇਆ. "ਬਿਨਸਿਆ ਭ੍ਰਮ ਭਉ ਧੀਠਾ ਜੀਉ." (ਮਾਝ ਮਃ ੫) ਮਨ ਵਿੱਚ ਭ੍ਰਮ ਅਤੇ ਭੈ ਜੋ ਜਮਿਆ ਹੋਇਆ ਸੀ, ਸੋ ਵਿਨਾਸ਼ ਹੋਇਆ.


ਸੰ. ਅਧੀਨ. ਵਿ- ਤਾਬੇਦਾਰ. "ਸੋ ਠਾਕੁਰ ਤਿਸ ਹੀ ਕੋ ਧੀਨ." (ਟੋਢੀ ਮਃ ੫) ੨. ਧੀ- ਨ. ਜਿਸ ਵਿੱਚ ਬੁੱਧਿ ਨਹੀਂ. ਬੇ ਅ਼ਕ਼ਲ। ੩. ਡਿੰਗ. ਸੰਗ੍ਯਾ- ਲੋਹਾ.


ਸੰਗ੍ਯਾ- ਅਧੀਨਤਾ. ਤਾਬੇਦਾਰੀ। ੨. ਵਿ- ਜਿਸ ਵਿੱਚ ਧੀ (ਬੁੱਧਿ) ਨਾ (ਨਹੀਂ). ਬੇਸਮਝ. ਬੇਅਕਲ.


ਡਿੰਗ. ਸੰਗ੍ਯਾ- ਧੀ (ਬੇਟੀ) ਦਾ ਪਤਿ. ਜਵਾਈ.