ਸੰਗ੍ਯਾ- ਆਰਜਾ- ਅਵਧਿ. ਉਮਰ ਦੀ ਮਯਾਦ (ਮਿਆਦ). ਦੇਖੋ, ਅਰਜਾਧਿ.
ਸੰਗ੍ਯਾ- ਆਰਜਾ (ਉਮਰ) ਦਾ ਵੈਰੀ ਬੁਢੇਪਾ. ਜਰਾ. (ਸਨਾਮਾ)
ਸੰਗ੍ਯਾ-. ਉਮਰ ਦਾ ਵੈਰੀ. ਬੁਢੇਪਾ, ਉਸ ਦਾ ਵੈਰੀ ਅਮ੍ਰਿਤ. ਸੁਧਾ. (ਸਨਾਮਾ)
ਦੇਖੋ, ਆਰਜਾਰਿ। ੨. ਆਯੁਸ. ਉਮਰ. ਅਵਸਥਾ. "ਬਿਨੁ ਸਿਮਰਨ ਜੈਸੇ ਸਰਪ ਆਰਜਾਰੀ." (ਗਉ ਅਃ ਮਃ ੫)
ਅ਼. [عارضی] ਆ਼ਰਜੀ. ਵਿ- ਜੋ ਪਾਇਦਾਰ ਨਹੀਂ. ਥੋੜੇ ਸਮੇਂ ਲਈ ਹੋਣ ਵਾਲਾ.
ਫ਼ਾ. [آرزوُ] ਸੰਗ੍ਯਾ- ਇੱਛਾ. ਅਭਿਲਾਖਾ. ਚਾਹ.
ਸੰਗ੍ਯਾ- ਲੋਹਾ ਆਦਿਕ ਧਾਤੁ ਤਪਾਉਣ ਅਤੇ ਢਾਲਣ ਦੀ ਭੱਠੀ. ਦੇਖੋ, ਆਰਣਿ. "ਕਾਇਆ ਆਰਣ ਮਨ ਵਿਚਿ ਲੋਹਾ." (ਮਾਰੂ ਮਃ ੧) ੨. ਸੰ. ਡੁੰਘਿਆਈ. ਗੰਭੀਰਤਾ ੩. ਟੋਆ. ਤਾਲ। ੪. ਸਿੰਧੀ, ਜੰਗ, ਯੁਧ.
ਸੰਗ੍ਯਾ- ਆਰਣ (ਤਾਲ) ਦਾ ਪੁਤ੍ਰ ਕਮਲ. "ਆਰਣਸੁਤ ਕਰ ਪ੍ਰਭੁ ਸਿਰ ਲਾਯੋ." (ਨਾਪ੍ਰ) ਹਸ੍ਤਕਮਲ ਸਿਰ ਲਾਇਆ ੨. ਚੰਦ੍ਰਮਾ, ਜੋ ਗੰਭੀਰ ਸਮੁੰਦਰ ਦਾ ਪੁਤ੍ਰ ਹੈ.
ਆਰਣ ਵਿੱਚ. ਲੋਹਾ ਆਦਿਕ ਧਾਤੁ ਪਘਾਰਣ ਅਤੇ ਤਾਉਣ ਦੀ ਭੱਠੀ ਵਿੱਚ. "ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ." (ਸੂਹੀ ਅਃ ਮਃ ੧) ੨. ਸੰਗ੍ਯਾ- ਜਲ ਦੀ ਭੌਰੀ. ਪਾਣੀ ਦਾ ਚੱਕਰ.
nan
आर्त्त्. - ਆੱਰ੍ਤ. ਵਿ- ਕਾਇਰ. ਕਾਤਰ. ਬੁਜ਼ਦਿਲ। ੨. ਦੁਖੀ. ਪੀੜਿਤ. "ਆਰਤ ਦੁਆਰ ਰਟਤ ਪਿੰਗੁਰੀਆ." (ਗਉ ਮਃ ੫) "ਗੋਪਾਲ ਤੇਰਾ ਆਰਤਾ." (ਧਨਾ ਧੰਨਾ) ਹੇ ਗੋਪਾਲ! ਤੇਰਾ ਆਰਤ ਦਾਸ ਸ਼ਰਣਾਗਤ ਹੈ. ਕਈ ਅਜਾਣ ਇਸ ਸ਼ਬਦ ਨੂੰ ਆਰਤੀ ਦੇ ਸ਼ਬਦਾਂ ਨਾਲ ਪੜ੍ਹਦੇ ਹਨ, ਅਤੇ ਆਖਦੇ ਹਨ ਕਿ ਧੰਨੇ ਜੱਟ ਦਾ ਆਰਤੀ ਦੀ ਥਾਂ "ਆਰਤਾ" ਹੈ.¹