اُ توں شروع ہون والے پنجابی لفظاں دے معنےਘ

ਦੇਖੋ, ਘੁੰਗਚੀ.


ਦੇਖੋ, ਘੁੰਗਟ.


ਕ੍ਰਿ- ਲੋਕਲਾਜ ਤ੍ਯਾਗਣੀ। ੨. ਨਿਰਲੱਜ ਹੋਣਾ. ਦੇਖੋ, ਘੂਘਟੁ.


ਸੰਗ੍ਯਾ- ਬੱਕੁਲੀ. ਜਲ ਵਿੱਚ ਉਬਾਲਿਆ ਹੋਇਆ ਅੰਨ.


ਜਦ ਦਸ਼ਮੇਸ਼ ਭਗਤੇ ਪਿੰਡ (ਰਾਜ ਫਰੀਦਕੋਟ) ਉਤਰੇ ਹੋਏ ਸਨ, ਤਦ ਇੱਕ ਪ੍ਰੇਮੀ ਸਿੱਖ ਆਪਣੇ ਲੜਕੇ ਦੇ ਸਿਰ ਘੁੰਘਣੀਆਂ ਚੁਕਵਾਕੇ ਲਿਆਇਆ. ਕਲਗੀਧਰ ਨੇ ਪੁੱਛਿਆ ਕਿ ਲੜਕੇ ਦਾ ਨਾਉਂ ਕੀ ਹੈ. ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ, ਅਜੇ ਨਾਉਂ ਕੁਝ ਨਹੀਂ ਰੱਖਿਆ. ਗੁਰੂ ਸਾਹਿਬ ਨੇ ਅਮ੍ਰਿਤ ਛਕਾਕੇ ਘੁੰਘਣੀਆਸਿੰਘ ਨਾਉਂ ਥਾਪਿਆ.


ਸੰਗ੍ਯਾ- ਪੇਂਚ. ਵਲ. ਖ਼ਮ। ੨. ਘੁੰਘਰੂ. ਛੁਦ੍ਰਘੰਟਾ. "ਧੁਨੰ ਘੁੰਘਰਾਣੰ." (ਵਿਚਿਤ੍ਰ)


ਦੇਖੋ, ਘੁੰਘਰਾਲ। ੨. ਵਿ- ਪੇਚਦਾਰ. ਖ਼ਮਦਾਰ. ਮਰੋੜੀਦਾਰ.


ਵਿ- ਪੇਚਦਾਰ. ਮਰੋੜੀਦਾਰ. ਵਲਦਾਰ.


ਦੇਖੋ, ਘੁੰਘਰਾਲ.; ਸੰਗ੍ਯਾ- ਘੁੰਘਰੂਆਵਲਿ. ਘੁੰਘਰੂ (ਛੋਟੇ ਘੰਟੇ) ਹਨ ਜਿਸ ਵਿੱਚ ਬਹੁਤੇ, ਅਜਿਹਾ ਭੂਸਣ.


ਸੰਗ੍ਯਾ- ਘੁੰਘਰਾਲ ਵਾਲਾ। ੨. ਦੇਖੋ, ਘੁੰਘਰਾਰਾ.


ਸੰਗ੍ਯਾ- ਛੋਟਾ ਘੰਟਾ. ਮੰਜੀਰ. "ਘੁੰਘਰੂ ਵਾਜੈ ਜੇ ਮਨੁ ਲਾਗੈ." (ਆਸਾ ਮਃ ੧) ਜੈਸੇ ਲੈ ਤਾਰ ਨਾਲ ਨ੍ਰਿੱਤ ਸਮੇਂ ਘੁੰਘਰੂ ਵਜਦਾ ਹੈ, ਜੇ ਇਸੇ ਤਰਾਂ ਮਨ ਭੀ ਲਗ ਜਾਵੇ.