اُ توں شروع ہون والے پنجابی لفظاں دے معنےਚ

ਸੰ. ਚਰ੍‍ਬ੍ਹ੍ਹ. ਧਾ- ਜਾਣਾ, ਗਮਨ ਕਰਨਾ, ਖਾਣਾ, ਚੱਬਣਾ। ੨. ਫ਼ਾ. [چرب] ਵਿ- ਤੇਜ਼. ਤਿੱਖਾ। ੩. ਸੰਘਣਾ. ਗਾੜ੍ਹਾ। ੪. ਪ੍ਰਬਲ। ੫. ਚਿਕਣਾ. ਸ੍ਨਿਗਧ। ੬. ਸੰਗ੍ਯਾ- ਫਤੇ. ਜਿੱਤ. "ਅਰਬ ਖਰਬੰ ਪੁਰੰ ਚਰਬ ਸਰਬੰ ਕਰੇ." (ਰਾਮਾਵ)


ਸੰ. ਚਰ੍‍ਬਣ. ਸੰਗ੍ਯਾ- ਚਬੀਣਾ. ਭੁੰਨਿਆ- ਹੋਇਆ ਅੰਨ। ੨. ਚੱਬਣ ਦੀ ਕ੍ਰਿਯਾ. ਚਬਾਨਾ. ਚਬਾਉਣਾ.


ਵਿ- ਚੱਬ ਜਾਣ ਵਾਲੀ. ਚਬਾਨੇ ਵਾਲੀ.


ਵਿ- ਚਾਰੁ ਵਾਕ੍ਯ ਕਹਿਣ ਵਾਲਾ. ਖ਼ੁਸ਼ਗੋ. ਚਰਬ ਜ਼ਬਾਨ. "ਦੂਤ ਗੇ ਚਰਬਾਖ." (ਰਾਮਾਵ) ੨. ਫ਼ਾ. [چاربانگ] ਚਾਰਬਾਂਗ. ਚਾਲਾਕ। ੩. ਮੁਸਤਇ਼ਦ. ਕੰਮ ਵਿੱਚ ਚੌਕਸ.