اُ توں شروع ہون والے پنجابی لفظاں دے معنےਟ

ਕ੍ਰਿ- ਹਾਰ ਮੰਨਣੀ. ਅਧੀਨ ਹੋਣਾ.


ਕ੍ਰਿ- ਉੱਪਰ ਲਟਕਾਉਣਾ. ਕਿਸੇ ਵਸਤੂ ਨੂੰ ਕਿੱਲੇ ਆਦਿ ਪੁਰ ਲਟਕਦੇ ਰੱਖਣਾ। ੨. ਸਰਬੰਦ ਨਾਲੇ ਆਦਿ ਦਾ ਸਿਰਾ ਖੋਂਸਨਾ (ਟੁੰਗਣਾ).#੩. ਸੰਗ੍ਯਾ- ਦੋਹੀਂ ਸਿਰੀਂ ਰੱਸੀ ਬੰਨ੍ਹਕੇ ਛੱਤ ਨਾਲ ਲਟਕਾਇਆ ਡੰਡਾ, ਜਿਸ ਪੁਰ ਵਸਤ੍ਰ ਟੰਗੇ ਜਾਣ। ੪. ਛਿੱਕਾ. ਰੱਸੀਆਂ ਨਾਲ ਲਟਕਾਈ ਟੋਕਰੀ, ਜਿਸ ਵਿੱਚ ਬਿੱਲੀ ਆਦਿਕ ਤੋਂ ਬਚਾਕੇ ਖਾਣ ਦੀਆਂ ਚੀਜਾਂ ਰੱਖੀਆਂ ਜਾਂਦੀਆਂ ਹਨ.


ਸੰਗ੍ਯਾ- ਟੰਗੜੀ. ਲੱਤ. "ਲੈ ਕਰਿ ਠੇਗਾ ਟਗਰੀ ਤੋਰੀ." (ਗੌਂਡ ਨਾਮਦੇਵ) ਦੇਖੋ, ਲੋਧਾ.


ਸੰਗ੍ਯਾ- ਲੱਤ. ਟੰਗ. ਦੇਖੋ, ਟੰਕ ੬।੨ ਦੇਖੋ, ਲੋਧਾ.