اُ توں شروع ہون والے پنجابی لفظاں دے معنےਅ

ਦੇਖੋ ਔਂਸੀ.


ਵਿ- ਅਪੂਰਣ. ਨਾ ਮੁਕੰਮਲ। ੨. ਨਾ ਊਰਾ. ਪੂਰਣ.


ਨਾ ਨ੍ਯੂਨਤਾ ਵਾਲਾ. ਜੋ ਅਪੂਰਣ ਨਹੀਂ ਹੈ। ੨. ਨ੍ਯੂਨ (ਘੱਟ) ਹਨ. "ਤੇਰਹ ਤਾਲ ਅਊਰਿਆ." (ਭਾਗੁ) ਜੋ ਸੰਗੀਤ ਦੇ ਤੇਰਾਂ ਤਾਲ ਹਨ ਉਹ ਅਪੂਰਣ ਹਨ.


ਦੇਖੋ, ਅਇਆਨਾ.


ਸੰ. अज्ञान- ਅਗ੍ਯਾਨ. ਅਵਿਦ੍ਯਾ. ਬੇਸਮਝੀ.


ਸੰ. ਅਗ੍ਯਾਨਤ੍ਵ. ਅਗ੍ਯਾਨ ਪੁਣਾ. ਅਗ੍ਯਾਨਤਾ.


ਵਿ- ਅਗ੍ਯਾਨ ਵਾਲਾ. ਅਗ੍ਯਾਨੀ. ਅਬੋਧ। ੨. ਸੰਗ੍ਯਾ- ਬਾਲਕ, ਜਿਸ ਨੂੰ ਹਾਨਿ ਲਾਭ ਦਾ ਗ੍ਯਾਨ ਨਹੀਂ.


ਸੰਗ੍ਯਾ- ਅਜਾਪਾਲੀ. ਅਯਾਲੀ. "ਦੁੰਬੇ ਤਹਿਂ ਅਇਆਲਿ ਚਰਾਇ." (ਨਾਪ੍ਰ)


ਸੰ. ਅਯੰ. ਸਰਵ- ਯਹ. ਇਹ। ੨. ਕ੍ਰਿ ਵਿ- ਇਸ ਥਾਂ. ਏਥੇ. ਯਹਾਂ. ਉਰੇ। ੩. ਆਈ ਦਾ ਸੰਖੇਪ.


ਦੇਖੋ, ਅੱਜੜ.