ਵਿ- ਗੂੜ੍ਹਾ. ਗਾੜ੍ਹਾ. "ਜਿਉ ਉਬਲੀ ਮਜੀਠੈ ਰੰਗੁ ਗਹਗਹਾ." (ਗਉ ਵਾਰ ੧. ਮਃ ੪) ੨. ਪੱਕਾ. ਪਾਇਦਾਰ.
ਵਿ- ਚੂਨੇ ਵਾਂਙ ਹੈ ਪਕੜ ਜਿਸ ਦੀ. ਖਚਿਤ। ੨. ਸੰਗ੍ਯਾ- ਗਰਿਫ਼ਤ. ਪਕੜ.
ਪਕੜ (ਗਰਿਫ਼ਤ) ਵਿੱਚ. "ਗਹਗਚਿ ਪਰਿਓ ਕੁਟੰਬ ਕੈ." (ਸ. ਕਬੀਰ)
ਵਿ- ਦ੍ਰਿੜ੍ਹ ਗੱਡਿਆ ਹੋਇਆ। ੨. ਲਿਵਲੀਨ ਹੋਇਆ.
ਸੰਗ੍ਯਾ- ਗ੍ਰਹਣ ਕਰਨ ਵਾਲਾ ਗਰਤ. ਉਹ ਟੋਆ, ਜੋ ਹਾਥੀ ਦੇ ਫੜਨ ਲਈ ਜੰਗਲ ਵਿੱਚ ਖੋਦਿਆ ਅਤੇ ਘਾਹ ਨਾਲ ਢਕਿਆ ਜਾਂਦਾ ਹੈ। ੨. ਭਾਵ- ਜਗਤ. "ਗਹਡੜੜਾ ਤ੍ਰਿਣਿ ਛਾਇਆ." (ਵਾਰ ਮਾਰੂ ੨. ਮਃ ੫) ਤ੍ਰਿਣ ਤੋਂ ਭਾਵ ਸੰਸਾਰ ਦਾ ਸੁਖ ਹੈ.
nan
ਫਸਿਆ. ਗਰਿਫਤ ਵਿੱਚ ਆਇਆ. "ਗਹਡਿਓ ਮੂੜ ਨਰ ਹਾਂ." (ਆਸਾ ਮਃ ੫) ੨. ਗਡਿਆ. ਧਸਿਆ.
ਸੰ. ਗ੍ਰਹਣ. ਸੰਗ੍ਯਾ- ਫੜਨਾ। ੨. ਰੂਪ ਰਸ ਆਦਿ ਇੰਦ੍ਰੀਆਂ ਦੇ ਵਿਸਿਆਂ ਨੂੰ ਗ੍ਰਹਣ ਕਰਨਾ। ੩. ਸੰ. ਗਹਨ. ਵਿ- ਕਠਿਨ. ਮੁਸ਼ਕਿਲ. "ਤਿਨ ਕੀ ਗਹਣਗਤਿ ਕਹੀ ਨ ਜਾਇ." (ਆਸਾ ਮਃ ੩) "ਆਪਣੀ ਗਹਣਗਤਿ ਆਪੇ ਜਾਣੈ." (ਮਾਰੂ ਸੋਲਹੇ ਮਃ ੩) ੪. ਸੰਗ੍ਯਾ- ਥਾਹ. ਗਹਿਰਾਈ. "ਹਮ ਨਹ ਜਾਣੀ ਹਰਿ ਗਹਣੇ." (ਨਟ ਮਃ ੪) ੫. ਦੇਖੋ, ਗਹਣੁ.
ਸੰਗ੍ਯਾ- ਗੰਭੀਰਗਤਿ. ਅਥਾਹਗਤਿ. ਦੇਖੋ, ਗਹਣ.
ਕ੍ਰਿ- ਗ੍ਰਹਣ ਕਰਨਾ. ਫੜਨਾ। ੨. ਸੰਗ੍ਯਾ- ਭੂਸਣ. ਜ਼ੇਵਰ. "ਤੂੰ ਮੇਰਾ ਗਹਣਾ." (ਮਾਝ ਮਃ ੫) "ਨਾਮੁ ਸਚੇ ਕਾ ਗਹਣਾ." (ਮਾਝ ਮਃ ੫) ਦੇਖੋ, ਦੁਆਦਸ ਭੂਸਣ ਅਤੇ ਭੂਸਣ। ੩. ਧਰੋਹਰ. ਖਾਸ ਕਰਕੇ ਉਹ ਧਰੋਹਰ, ਜੋ ਕਿਸੇ ਕਰਜ ਦੇ ਬਦਲੇ ਗ੍ਰਹਣ ਕੀਤੀ ਜਾਵੇ. ਰੇਹਨ. "ਜੇ ਤੂੰ ਕਿਸੈ ਨ ਦੇਈ ਮੇਰੇ ਸਾਹਿਬਾ! ਕਿਆ ਕੋ ਕਢੈ ਗਹਣਾ?" (ਧਨਾ ਮਃ ੧) ਜੇ ਤੂੰ ਕਿਸੇ ਨੂੰ ਕੁਝ ਨਾ ਬਖ਼ਸ਼ੇਂ, ਤਦ ਕੀ ਕੋਈ ਜੀਵ ਤੇਰੇ ਪਾਸ ਕੁਝ ਗਿਰੋ ਰੱਖਕੇ ਲੈ ਸਕਦਾ ਹੈ?
ਸਿੰਧੀ. ਮੁਸ਼ੱਕਤ. ਮਿਹਨਤ। ੨. ਮਸ਼ਕੂਰ ਕਰਨ ਦੀ ਕ੍ਰਿਯਾ. ਧੰਨਵਾਦੀ ਬਣਾਉਣ ਦਾ ਕਰਮ.
ਸੰ. ਵਿ- ਗੰਭੀਰ. ਅਥਾਹ। ੨. ਕਠਿਨ. ਔਖਾ। ੩. ਦੁਰਗਮ. ਜਿਸ ਥਾਂ ਪਹੁਚਣਾ ਔਖਾ ਹੈ। ੪. ਸੰਘਣਾ। ੫. ਸੰਗ੍ਯਾ- ਥਾਹ ਗਹਰਾਈ। ੬. ਜਲ। ੭. ਦੁੱਖ. ਕਲੇਸ਼. "ਮਿਥਿਆ ਗਹਨ ਗਹੇ." (ਆਸਾ ਮਃ ੫) ੮. ਦੇਖੋ ਗਹਣ ੧. "ਕੰਠ ਗਹਨ ਤਬ ਕਰਨ ਪੁਕਾਰਾ." (ਸੂਹੀ ਕਬੀਰ)