اُ توں شروع ہون والے پنجابی لفظاں دے معنےਝ

ਸੰਗ੍ਯਾ- ਝਗੜਾ. ਬਖੇੜਾ. ਮੁਕ਼ੱਦਮਾ. "ਸਤਿਗੁਰੁ ਝਗਰੁ ਨਿਬੇਰੈ." (ਗੂਜ ਮਃ ੧) ੨. ਸ੍ਯਾਹਚਸ਼ਮ ਇੱਕ ਸ਼ਿਕਾਰੀ ਪੰਛੀ, ਜੋ ਸਦਾ ਪੰਜਾਬ ਵਿੱਚ ਰਹਿੰਦਾ ਹੈ. ਇਹ ਕੱਦ ਵਿੱਚ ਚਰਗ ਤੋਂ ਛੋਟਾ ਹੁੰਦਾ ਹੈ ਅਤੇ ਲਗਰ (ਲਗੜ) ਦਾ ਨਰ ਹੈ. ਇਹ ਜੋੜਾ ਮਿਲਕੇ ਸਹੇ ਆਦਿ ਦਾ ਚੰਗਾ ਸ਼ਿਕਾਰ ਕਰਦਾ ਹੈ. Falco Jugger. ਦੇਖੋ, ਸ਼ਿਕਾਰੀ ਪੰਛੀ. "ਲਗਰ ਝਗਰ ਜੁਰਰਾ ਅਰੁ ਬਾਜਾ." (ਚਰਿਤ੍ਰ ੩੦੭) ਦੇਖੋ, ਲਗੜ.


ਵਿ- ਮੁਕ਼ਦਮਾ ਕਰਨਾ। ੨. ਵਿਤੰਡਾਵਾਦ ਕਰਨਾ. ਦ੍ਵੇਸਭਾਵ ਨਾਲ. ਹੁੱਜਤਬਾਜ਼ੀ ਕਰਨੀ. "ਕਾਹੇ ਪੂਤ ਝਗਰਤ ਹਉ ਸੰਗਿ ਬਾਪ." (ਸਾਰ ਮਃ ੪)


ਸੰਗ੍ਯਾ- ਝਗੜਾ. ਮੁਕ਼ਦਮਾ. "ਝਗਰਾ ਏਕੁ ਨਿਬੇਰਹੁ ਰਾਮ." (ਗਉ ਕਬੀਰ) ੨. ਵਿਤੰਡਾਵਾਦ. ਨਿਕੰਮੀ ਹੁੱਜਤਬਾਜ਼ੀ.


ਦੇਖੋ, ਝਗਰ ੧. "ਝਗਰੁ ਚੁਕਾਇਆ." (ਆਸਾ ਮਃ ੫)


ਸੰਗ੍ਯਾ- ਛੋਟਾ ਝੱਗਾ. ਝੱਗੀ. ਬੱਚਿਆਂ ਦਾ ਕੁੜਤਾ ਕੁੜਤੀ. "ਝਗਲੀ ਝੀਨ ਨਵੀਨ." (ਨਾਪ੍ਰ)


ਦੇਖੋ, ਝਗਰ ਅਤੇ ਲਗੜ.