اُ توں شروع ہون والے پنجابی لفظاں دے معنےਢ

ਦੇਖੋ, ਢਿੰਢੋਰਾ.


ਕ੍ਰਿ- ਢੂੰਢਣਾ. ਖੋਜਣਾ.


ਖੋਜਕੇ. ਛਾਨਬੀਨ ਕਰਕੇ. ਦੇਖੋ, ਢਢੋਲਨਾ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)


ਸੰਗ੍ਯਾ- ਢੱਕਾ. ਡੌਰੂ। ੨. ਡੌਰੂ ਦੀ ਸ਼ਕਲ ਦਾ ਇੱਕ ਵਾਜਾ, ਜਿਸ ਨੂੰ ਖੱਬੇ ਹੱਥ ਵਿੱਚ ਫੜਕੇ ਸੱਜੇ ਹਥ ਦੀ ਉਂਗਲਾਂ ਦੇ ਪ੍ਰਹਾਰ ਨਾਲ ਵਜਾਈਦਾ ਹੈ. ਇਸ ਦੇ ਵਜਾਉਣ ਵਾਲਿਆਂ ਦੀ ਢਾਡੀ (ਢਾਢੀ) ਸੰਗ੍ਯਾ ਹੋ ਗਈ ਹੈ.


ਕ੍ਰਿ- ਢਾਂਪਣਾ. ਢਕਣਾ. ਆਛਾਦਨ ਕਰਨਾ. ਸੰ. ਪਿਧਾਨ.


ਦੇਖੋ, ਢਬੁ.