ਵਸ ਰਹੀਆ. ਨਿਵਾਸ ਹੋ ਰਿਹਾ ਹੈ. "ਭੁਇਅੰਗਨਿ ਬਸਰੀਆ." (ਬਿਨਾ ਮਃ ੫) ਦੇਖੋ, ਭੁਇਅੰਗਨਿ.
ਦੇਖੋ, ਬਸੁਅ। ੨. ਦੇਖੋ, ਵਸਾ। ੩. ਫ਼ਾ. [بسا] ਵਿ- ਬਹੁਤ। ੪. ਸੰਗ੍ਯਾ- ਫ਼ਾਰਸ ਦਾ ਇੱਕ ਨਗਰ.
ਕ੍ਰਿ- ਵਸਾਉਣਾ. ਆਬਾਦ ਕਰਨਾ। ੨. ਮਨ ਵਿੱਚ ਧਾਰਨ ਕਰਨਾ. "ਮਨ ਮਾਂਹਿ ਬਸਾਇ." (ਗੁਪ੍ਰਸੂ) ੩. ਵਸ਼ ਚੱਲਣਾ. ਬਲ ਪੈਣਾ. "ਕਾਲੈ ਕਾ ਕਿਛੁ ਨ ਬਸਾਇ." (ਵਾਰ ਸੋਰ ਮਃ ੩) ੪. ਵਰਸਾਉਣਾ. ਵਰਖਾ ਕਰਨੀ. "ਫੂਲ ਸੁਰਾਨ ਬਸਾਏ." (ਦੱਤਾਵ) "ਤਬ ਸਭ ਲੋਗਨ ਫੂਲ ਬਸਾਏ." (ਗੁਪ੍ਰਸੂ)
nan
nan
ਦੇਖੋ, ਬਸਾਉਣਾ ੨. ਅਤੇ ੩. "ਚਪਲਬੁਧਿ ਸਿਉ ਕਹਾ ਬਸਾਇ." (ਬਸੰ ਕਬੀਰ)
ਅ਼. [بشاش] ਵਿ- ਖ਼ੁਸ਼. ਪ੍ਰਸੰਨ। ੨. ਹਁਸਮੁਖ.
ਅ਼. [بشاشت] ਸੰਗ੍ਯਾ- ਚਿੱਤ ਦੀ ਪ੍ਰਸੰਨਤਾ। ੨. ਖ਼ੁਸ਼ਹਾਲੀ. "ਦਿਨਪ੍ਰਤਿ ਜੋ ਇਸ ਬਿਧਿ ਕ੍ਰਿਸਿ ਉਜਰੈ। ਰਾਹਕ ਕੈਸ ਬਸਾਸਤ ਗੁਜਰੇ?" (ਨਾਪ੍ਰ)
ਵਸ਼ ਚਲੇਗਾ. "ਤਾ ਦਿਨ ਕਛੁ ਨ ਬਸਾਹਿਗਾ." (ਮਾਰੂ ਕਬੀਰ)
ਦੇਖੋ, ਬੈਸਾਖ.