اُ توں شروع ہون والے پنجابی لفظاں دے معنےਆ

ਸੰ. आर्ती. ਸੰਗ੍ਯਾ- ਪੀੜ. ਦਰਦ. ਦੀਨਤਾ.


ਸੰ. ਆਰਾਤ੍ਰਿਕ. ਸੰਗ੍ਯਾ- ਜੋ ਰਾਤਬਿਨਾ ਭੀ ਹੋਵੇ. ਅਰਥਾਤ- ਦੇਵਤਾ ਦੀ ਮੂਰਤਿ ਅਥਵਾ ਕਿਸੇ ਪੂਜ੍ਯ ਅੱਗੇ ਦੀਵੇ ਘੁਮਾਕੇ ਪੂਜਨ ਕਰਨਾ. ਆਰਤੀ ਦਿਨ ਨੂੰ ਭੀ ਕੀਤੀ ਜਾਂਦੀ ਹੈ, ਇਸ ਲਈ ਆਰਾਤ੍ਰਿਕ ਸੰਗ੍ਯਾ ਹੈ. ਹਿੰਦੂਮਤ ਅਨੁਸਾਰ ਚਾਰ ਵਾਰ ਚਰਣਾ ਅੱਗੇ, ਦੋ ਵਾਰ ਨਾਭਿ ਤੇ, ਇੱਕ ਵਾਰ ਮੂੰਹ ਉਤੇ ਅਤੇ ਸੱਤ ਵਾਰ ਸਾਰੇ ਸਰੀਰ ਉੱਪਰ ਦੀਵੇ ਘੁਮਾਂਉਣੇ ਚਾਹੀਏ, ਅਰ ਦੀਵੇ ਇੱਕ ਤੋਂ ਲੈ ਕੇ ਸੌ ਤੀਕ ਜਗਾਉਣੇ ਵਿਧਾਨ ਹਨ. ਸਤਿਗੁਰੂ ਨਾਨਕ ਦੇਵ ਨੇ ਇਸ ਆਰਤੀ ਦਾ ਨਿਸੇਧ ਕਰਕੇ ਕਰਤਾਰ ਦੀ ਪ੍ਰਾਕ੍ਰਿਤ (ਕੁਦਰਤੀ) ਆਰਤੀ ਦੀ ਮਹਿਮਾ ਦੱਸੀ ਹੈ. ਦੇਖੋ, ਧਨਾਸਰੀ ਦਾ- "ਗਗਨ ਮੈ ਥਾਲ ਰਵਿ ਚੰਦ ਦੀਪਕ ਬਨੇ- " ਸ਼ਬਦ. ਦੇਖੋ, ਦੀਪਦਾਨ। ੨. ਆਰਤੀ ਸੋਹਿਲਾ. ਸੌਣ ਵੇਲੇ ਪੜ੍ਹਨ ਦੀ ਬਾਣੀ. ਦੇਖੋ, ਆਰਤੀ ਸੋਹਿਲਾ. "ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ." (ਭਾਗੁ)


ਸੰਗ੍ਯਾ- ਆਨੰਦ ਦਾ ਗੀਤ. ਜਿਸ ਵਿੱਚ ਸੱਚੀ ਆਰਤੀ ਦਾ ਵਰਣਨ ਹੈ. "ਜੈ ਘਰਿ ਕੀਰਤਿ ਆਖੀਐ" ਤੋਂ ਪਾਠ ਆਰੰਭ ਹੁੰਦਾ ਹੈ. ਇਸ ਵਿੱਚ "ਤਿਤੁ ਘਰਿ ਗਾਵਹੁ ਸੋਹਿਲਾ" ਅਤੇ "ਕੈਸੀ ਆਰਤੀ ਹੋਇ ਭਵਖੰਡਨਾ, ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ." ਪਾਠ ਆਉਣ ਤੋਂ "ਆਰਤੀ ਸੋਹਿਲਾ" ਸੰਗ੍ਯਾ ਹੋ ਗਈ ਹੈ.


ਫ਼ਾ. [آرد] ਸੰਗ੍ਯਾ- ਆਟਾ. ਚੂਨ. ਪੀਠਾ ਹੋਇਆ ਅੰਨ। ੨. ਲਿਆਵੇ. ਲਿਆਉਂਦਾ ਹੈ. ਲਿਆਵੇਗਾ. ਆਵੁਰਦਨ ਧਾਤੁ ਤੋਂ ਇਹ ਰੂਪ ਹੈ.


ਸੰ. ਆਰ੍‍ਦ੍ਰ. ਵਿ- ਗਿੱਲਾ. ਭਿੱਜਿਆ ਹੋਇਆ। ੨. ਲਿਬੜਿਆ ਹੋਇਆ.


ਵਿ- ਅਰੁਣਤਾ ਵਾਲਾ. ਲਾਲ ਰੰਗਾ. "ਜਰੀ ਸੰਗ ਜਰੇ ਰਾਜੈਂ ਆਰਨ ਉਛਾਰ." (ਨਾਪ੍ਰ) ਜ਼ਰੀ ਨਾਲ ਜੜੇ ਹੋਏ ਲਾਲ ਉਛਾੜ (ਗ਼ਿਲਾਫ਼) ਸ਼ੋਭਾ ਦਿੰਦੇ ਹਨ। ੨. ਦੇਖੋ, ਆਰਣ। ੩. ਭਾਈ ਸੰਤੋਖ ਸਿੰਘ ਨੇ ਅਰਨ੍ਯ (ਬਨ) ਦੀ ਥਾਂ ਭੀ ਆਰਨ ਸ਼ਬਦ ਵਰਤਿਆ ਹੈ. "ਆਰਨ ਜਿਤ ਦਿਸ ਘਨੀ ਨਿਹਾਰੀ." (ਗੁਪ੍ਰਸੂ) ੪. ਦੇਖੋ, ਆਰਨ੍ਯ.


ਆਰਣ (ਤਾਲ) ਤੋਂ ਪੈਦਾ ਹੋਇਆ ਕਮਲ. ਦੇਖੋ, ਆਰਣਸੁਤ. "ਆਨਨ ਆਰਨਜਾਤ ਸੁਹਾਈ." (ਨਾਪ੍ਰ)


ਅ਼. [عارف] ਆ਼ਰਿਫ. ਵਿ-. ਉਰਫ. ਵਿ-. ਉਰਫ਼ (ਗ੍ਯਾਨ) ਰੱਖਣ ਵਾਲਾ. ਆਤਮਗ੍ਯਾਨੀ. ਮਅ਼ਰਫ਼ਤ ਦਾ ਗ੍ਯਾਤਾ. "ਆਰਫ ਕਾਮਿਲ ਵਲੀ ਵਲਾਯਤ." (ਗੁਪ੍ਰਸੂ)