اُ توں شروع ہون والے پنجابی لفظاں دے معنےਚ

ਵਿ- ਚਰਬੀ ਵਾਲਾ. ਮੋਟਾ। ੨. ਚਰਬ (ਫਤੇ) ਪਾਉਣ ਵਾਲਾ. ਵਿਜਯੀ. ਦੇਖੋ, ਚਰਬ ੬. "ਸਰਬ ਚਰਬੀਅਨ ਚਰਬ." (ਚਰਿਤ੍ਰ ੨੧੭) ੩. ਫ਼ਾ. [چربی] ਸੰਗ੍ਯਾ- ਮਿੰਜ. ਵਸਾ. ਬਦਨ ਦੀ ਚਿਕਨਾਈ.

ਫ਼ਾ. [چربدیِن] ਕ੍ਰਿ- ਗ਼ਾਲਿਬ ਆਉਣਾ. ਫਤੇ ਪਾਉਣਾ। ੨. ਕਿਸੇ ਤੋਂ ਵਧਕੇ ਰਹਿਣਾ.

ਸੰ. ਵਿ- ਅੰਤਿਮ. ਅਖ਼ੀਰੀ। ੨. ਸਭ ਤੋਂ ਵਧੀਆ। ੩. ਸੰਗ੍ਯਾ- ਪਸ਼ਚਿਮ ਦਿਸ਼ਾ। ੪. ਅੰਤ। ੫. ਸੰ. ਚਰ੍‍ਮ. ਚੰਮ. ਚਮੜਾ. ਤੁਚਾ. "ਲੇਪਨੰ ਰਕਤ ਚਰਮਣਹ." (ਸਹਸ ਮਃ ੫) ੬. ਢਾਲ, ਜੋ ਗੈਂਡੇ ਦੀ ਖੱਲ ਤੋਂ ਬਣਦੀ ਹੈ. "ਓਟ ਗੁਰਸਬਦ ਕਰ ਚਰਮਣਹੁ." (ਸਹਸ ਮਃ ੫) "ਛੁਟੀ ਹਾਥ ਚਰਮੰ." (ਵਿਚਿਤ੍ਰ) ਹੱਥੋਂ ਢਾਲ ਛੁੱਟ ਗਈ.

ਦੇਖੋ, ਚਮਾਰ.

ਸੰ. ਚਰ੍‍ਮਾਕ੍ਸ਼. ਸੰਗ੍ਯਾ- ਚਰਖੇ ਦੇ ਤੱਕੁਲੇ ਦੀ ਆਧਾਰਰੂਪ ਕੀਲੀ.

ਸੰਗ੍ਯਾ- ਤੀਰ. ਢਾਲ ਵਿੱਚ ਛੇਕ ਕਰਨ ਵਾਲਾ. (ਸਨਾਮਾ) ੨. ਚਮਾਰ ਦਾ ਸੂਆ.