اُ توں شروع ہون والے پنجابی لفظاں دے معنےਬ

ਦ੍ਰਿੜ੍ਹ ਕਿਵਾੜ. ਭਾਵ- ਅਗ੍ਯਾਨ ਦੇ ਪਟ. ਦੇਖੋ, ਬਜਰ. ੪.


ਦੇਖੋ, ਬਜੁਰਗਵਾਰ.


ਅਤਿ ਕਠੋਰ ਅਤੇ ਤਿੱਖਾ ਕੁਹਾੜਾ. ਭਾਵ- ਵਿਵੇਕਰੂਪ ਸ਼ਸਤ੍ਰ. ਦੇਖੋ, ਬਜਰ ੪.


ਵਜ੍ਰਵਤ ਚੂਰਣ ਕਰਦੇਣ ਵਾਲਾ ਪਾਪ. ਉਗ੍ਰ ਪਾਪ. ਭਾਵ- ਘਾਤਕ ਦੋਸ.


ਸੰਗ੍ਯਾ- ਸਵਾਰੀ ਦੀ ਨੌਕਾ, ਜਿਸ ਦਾ ਕੁਝ ਹਿੱਸਾ ਛੱਤਿਆ ਰਹਿਂਦਾ ਹੈ. ਦੇਖੋ, ਅੰ. Budge- row.


ਸੰਗ੍ਯਾ- ਕੰਕਰ ਦੇ ਛੋਟੇ ਟੁਕੜੇ. ਬਾਰੀਕ ਰੋੜੀ। ੨. ਛੋਟੇ ਆਕਾਰ ਦੇ ਵਜ੍ਰ (ਓਲੇ). ਗੜੇ.


ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦਾ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ ੨੦. ਮੀਲ ਪੂਰਵ ਹੈ. ਇਸ ਵਿੱਚ ਗੁੱਜਰ ਅਤੇ ਰੰਘੜ ਵਸਦੇ ਸਨ, ਜਿਨ੍ਹਾਂ ਨੇ ਦਸ਼ਮੇਸ਼ ਦੇ ਦਰਸ਼ਨ ਲਈ ਆਉਂਦੀ ਸੰਗਤਿ ਨੂੰ ਲੁੱਟ ਲਿਆ ਸੀ. ਕਲਗੀਧਰ ਨੇ ਚੜ੍ਹਾਈ ਕਰਕੇ ਲੁਟੇਰਿਆਂ ਨੂੰ ਭਾਰੀ ਦੰਡ ਦਿੱਤਾ.#"ਮਾਰ ਗ੍ਰਾਮ ਬਜਰੂੜ ਕੋ ਦੁੰਦਭਿ ਦੀਹ ਬਜਾਇ,#ਫਤੇ ਪਾਇ ਪੁਰਿ ਮੇ ਪ੍ਰਵਿਸ ਗਰਜੇ ਫਤੇ ਬੁਲਾਇ.#(ਗੁਪ੍ਰਸੂ)


ਵਿ- ਵਜ੍ਰਾਂਗ (वजा्राङ्ग) ਵਜ੍ਰ ਜੇਹੇ ਕਰੜੇ ਹਨ ਜਿਸ ਦੇ ਅੰਗ. "ਸਰਬ ਅੰਗ ਬਜਰੰਗ ਹੇ ਧਾਰ੍ਯੋ ਪੁਰਖ ਅਸੰਗ ਹੇ ਸਰਬਲੋਹ ਅਵਤਾਰ." (ਸਲੋਹ) ੨. ਸੰਗ੍ਯਾ- ਰਾਜਪੂਤਾਂ ਦਾ ਇੱਕ ਦੇਵਤਾ, ਜੋ ਵਿਸਨੁ ਦਾ ਅਵਤਾਰ ਮੰਨਿਆ ਜਾਂਦਾ ਹੈ। ੩. ਡਿੰਗ. ਹਨੂਮਾਨ.