ਮਾਕ੍ਸ਼ਿਕ- ਦਾਣਾ. ਸ਼ਹਿਦ ਵਿੱਚ ਗਲੇਫਿਆ ਦਾਣਾ। ੨. ਇਲਾਇਚੀ ਆਦਿ ਦਾ ਖੰਡ ਵਿੱਚ ਪਾਗਿਆ ਦਾਣਾ. ਮਖਾਣੇ ਦੇਵਮੰਦਿਰਾਂ ਵਿੱਚ ਅਰਪੇ ਜਾਂਦੇ ਹਨ ਅਤੇ ਲੋਕ ਆਪਣੇ ਘਰੀਂ ਮਖਾਣਿਆਂ ਦਾ ਪ੍ਰਸਾਦ ਲੈ ਜਾਂਦੇ ਹਨ.
ਸੰ. ਮਾਕ੍ਸ਼ਿਕ. ਸੰਗ੍ਯਾ- ਸ਼ਹਿਦ. ਮਧੁ. ਮਖੀਰ। ੨. ਮਕ੍ਸ਼ਿਕਾ- ਆਲਯ. ਸ਼ਹਦ ਦੀਆਂ ਮੱਖੀਆਂ ਦਾ ਛੱਤਾ.
nan
nan
ਸੰ. ਮਕ੍ਸ਼ਿਕਾ. ਸੰਗ੍ਯਾ- ਮੱਖੀ. House- fly ਇੱਕ ਪਰਦਾਰ ਜੀਵ ਜਿਸ ਦੇ ਛੀ ਪੈਰ ਹੁੰਦੇ ਹਨ. ਇਹ ਕੂੜੇ ਅਤੇ ਮੈਲੇ ਅਸਥਾਨਾਂ ਵਿੱਚ ਆਂਡੇ ਦਿੰਦੀ ਹੈ, ਜਿਨ੍ਹਾਂ ਤੋਂ ੧੦- ੧੨ ਦਿਨਾਂ ਅੰਦਰ ਬੱਚੇ ਜੁਆਨ ਹੋ ਜਾਂਦੇ ਹਨ. ਛੂਤ ਦੀਆਂ ਬਹੁਤ ਬੀਮਾਰੀਆਂ ਇਸੇ ਤੋਂ ਫੈਲਦੀਆਂ ਹਨ, ਕਿਉਂਕਿ ਇਹ ਆਪਣੇ ਸ਼ਰੀਰ ਨਾਲ ਰੋਗ ਦੀ ਲਾਗ ਦੂਜੇ ਥਾਂ ਲਾ ਦਿੰਦੀ ਹੈ. "ਮਖਿਕਾ ਅਨਿਕ ਭ੍ਰਮਤ ਚਹੁ ਘਾਈਂ." (ਗੁਪ੍ਰਸੂ) "ਮਖੀ ਮਿਠੈ ਮਰਣਾ." (ਮਃ ੧. ਵਾਰ ਮਲਾ) ੨. ਸ਼ਹਿਦ ਦੀ ਮੱਖੀ, ਜੋ ਮਧੁ ਇਕੱਠਾ ਕਰਦੀ ਹੈ. Bee ਦੇਖੋ, ਮਕ੍ਸ਼੍ ਧਾ। ੩. ਦੇਖੋ, ਮੱਖੀ ੨.
ਮਕ੍ਸ਼ਿਕਾ. ਦੇਖੋ, ਮੁਖੀ। ੨. ਬੰਦੂਕ ਦੀ ਮੱਖੀ (foresight), ਜਿਸ ਦੇ ਆਧਾਰ ਸ਼ਿਸਤ ਲਈ ਜਾਂਦੀ ਹੈ.
nan
ਘੀ ਆਦਿ ਵਿੱਚ ਪਈ ਮੱਖੀ ਨੂੰ ਸਿੱਟਣ ਤੋਂ ਪਹਿਲਾਂ ਚੂਸਲੈਣ ਵਾਲਾ, ਤਾਕਿ ਥੋੜਾ ਜੇਹਾ ਪਦਾਰਥ ਭੀ ਮੱਖੀ ਦੇ ਨਾਲ ਲੱਗਾ ਨਾ ਰਹੇ. ਭਾਵ- ਮਹਾਨ ਕ੍ਰਿਪਣ. ਕੰਜੂਸ.
nan