اُ توں شروع ہون والے پنجابی لفظاں دے معنےਵ

ਦੇਖੋ, ਸਾਲਗਿਰਹ.


ਵਰ੍ਹਣਾ. ਦੇਖੋ, ਬਰਸਣਾ.


ਦੇਖੋ, ਬਰਖਾ.


ਵਸਾ ਕਰਾਉਣਾ। ੨. ਬਾਰਿਸ਼ ਕਰਨੀ। ੩. ਵਰ ਸਹਿਤ ਹੋਣਾ. ਵਰ ਪ੍ਰਾਪਤ ਕਰਨਾ। ੪. ਲਾਭ ਲੈਣਾ. ਫਾਇਦਾ ਉਠਾਉਣਾ. "ਇਸੁ ਭੇਖੈ ਥਾਵਹੁ ਗਿਰਹੁ ਭਲਾ, ਜਿਥਹੁ ਕੋ ਵਰਸਾਇ." (ਮਃ ੩. ਵਾਰ ਵਡ) "ਇਸੁ ਧਨ ਤੇ ਸਭੁ ਜਗੁ ਵਰਸਾਣਾ." (ਆਸਾ ਮਃ ੫) "ਸਿਖ ਅਭਿਆਗਤ ਜਾਇ ਵਰਸਾਤੇ." (ਮਃ ੪. ਵਾਰ ਸੋਰ) "ਮੁਇਆ ਉਨ ਤੇ ਕੋ ਵਰਸਾਨੇ?" (ਗਉ ਮਃ ੫) "ਸਭਕੋ ਤੁਮਹੀ ਤੇ ਵਰਸਾਵੈ." (ਮਾਝ ਮਃ ੫)


ਦੇਖੋ, ਵਰਸਾਉਣਾ। ੨. ਦੇਖੋ, ਬਰਸਾਨਾ.


ਦੇਖੋ, ਵਰਸਾਉਣਾ ੩. ਅਤੇ ੪.