ਸੰਗ੍ਯਾ- ਅ਼ਰਬ ਦੇਸ਼। ੨. ਅ਼ਰਬ ਨਾਲ ਸੰਬੰਧ ਰੱਖਣ ਵਾਲਾ. ਅ਼ਰਬੀ. "ਆਰਬ ਕੇ ਆਰਬੀ ਅਰਾਧੈਂ ਤੇਰੇ ਨਾਮ ਹੈਂ." (ਅਕਾਲ) ੩. ਅ਼ਰਬ ਦੀ ਬੋਲੀ ਅ਼ਰਬੀ. "ਕਹੂੰ ਆਰਬੀ ਤੋਰਕੀ ਪਾਰਸੀ ਹੋ." (ਅਕਾਲ) ੪. ਅ਼ਰਬ ਦਾ ਘੋੜਾ. "ਕਛੇ ਆਰਬੀ ਪੱਬ ਮਾਨੋ ਸਪੱਛੰ." (ਪਾਰਸਾਵ)
nan
ਸੰਗ੍ਯਾ- ਆਯੁ- ਬਲ. ਉਮਰ ਅਤੇ ਬਲ। ੨. ਉਮਰ. ਅਵਸਥਾ. "ਬਰਖ ਬਹੱਤਰ ਭਈ ਆਰਬਲ." (ਗੁਪ੍ਰਸੂ)
ਦਖੋ, ਆਰਬ.#ਆਰਭਟੀ. ਸੰ. ਸੰਗ੍ਯਾ- ਨਾਟਕ ਦੀ ਖੇਡ ਦਾ ਉਹ ਭਾਗ, ਜਿਸ ਵਿੱਚ ਵੀਰ ਅਤੇ ਰੌਦ੍ਰ ਰਸ ਦਿਖਾਏ ਜਾਣ। ੨. ਨਾਟਕਸ਼ਾਲਾ. ਥੀਏਟਰ। ੩. ਦਿਲਾਵਰੀ. ਦਿਲੇਰੀ. ਹੌਸਲਾ.
ਦੇਖੋ, ਅਰਮਨੀ.
ਸੰ. आर्य्य. ਵਿ- ਉੱਤਮ. ਭਲਾ. ਨੇਕ। ੨. ਪੂਜ੍ਯ। ੩. ਸੰਗ੍ਯਾ- ਸ਼੍ਰੇਸ੍ਠ ਕੁਲ ਵਿੱਚ ਹੋਣ ਵਾਲਾ। ੪. ਆਰ੍ਯਾਵਰ੍ਤ (ਭਾਰਤ) ਦਾ ਵਸਨੀਕ.
ਰਿਆਸਤ ਮੋਰਵੀ ਦੇ ਇਲਾਕੇ ਟੰਕਾਰਾ ਗ੍ਰਾਮ ਵਿੱਚ ਬ੍ਰਾਹਮਣ ਅੰਬਾ ਸ਼ੰਕਰ ਦੇ ਘਰ ਸਨ ੧੮੨੪ ਵਿੱਚ ਮੂਲ ਸ਼ੰਕਰ ਦਾ ਜਨਮ ਹੋਇਆ. ਇਸ ਨੇ ਪਰਮਾਨੰਦ ਸਰਸ੍ਵਤੀ ਸਨ੍ਯਾਸੀ ਦਾ ਚੇਲਾ ਬਣਕੇ ਦਯਾਨੰਦ ਸਰਸ੍ਵਤੀ ਨਾਮ ਧਾਰਨ ਕੀਤਾ. ਮਥੁਰਾ ਨਿਵਾਸੀ ਵਿਰਜਾਨੰਦ ਪੰਡਿਤ ਤੋਂ ਵ੍ਯਾਕਰਣ ਪੜ੍ਹਿਆ. ਭਾਰਤ ਵਿੱਚ ਈਸਾਈ ਮਤ ਦਾ ਪ੍ਰਚਾਰ ਜਾਦਾ ਦੇਖਕੇ ਇਸ ਸਾਧੂ ਦੇ ਚਿੱਤ ਵਿਚ ਵੇਦਧਰਮ ਦਾ ਪ੍ਰਚਾਰ ਕਰਨ ਦੀ ਉਮੰਗ ਜਾਗੀ ਅਤੇ ਆਪਣੇ ਖ਼ਿਆਲ ਅਤੇ ਸਮੇਂ ਅਨੁਸਾਰ ਵੇਦ ਦੇ ਅਰਥ ਕਰਕੇ ਨਵੀਨ ਨਿਯਮ ਥਾਪੇ. ਇਸ ਸੱਜਨ ਦੀ ਸੰਪ੍ਰਦਾਯ ਦਾ ਨਾਉਂ "ਆਰਯ ਸਮਾਜ" ਹੈ, ਜਿਸ ਦਾ ਧਰਮਸ਼ਾਸਤ੍ਰ "ਸਤ੍ਯਾਰਥ ਪ੍ਰਕਾਸ਼" ਗ੍ਰੰਥ ਹੈ.#ਸਾਧੂ ਦਯਾਨੰਦ ਸਰਸ੍ਵਤੀ ਦਾ ਦੇਹਾਂਤ ੩੦ ਅਕਤੂਬਰ ਸਨ ੧੮੮੩ ਨੂੰ ਹੋਇਆ.#ਆਰਯ ਸਮਾਜ ਦੇ ਨਿਯਮ ਇਹ ਹਨ:-#(੧) ਸਾਰੇ ਸਤ੍ਯ, ਵਿਦ੍ਯਾ ਅਤੇ ਪਦਾਰਥਵਿਦ੍ਯਾ ਦ੍ਵਾਰਾ ਜਾਣੇ ਜਾਂਦੇ ਹਨ, ਅਤੇ ਉਨ੍ਹਾਂ ਸਭਨਾਂ ਦਾ ਮੁੱਢ ਪਰਮੇਸ਼੍ਵਰ ਹੈ.#(੨) ਈਸ਼੍ਵਰ ਸੱਚਿਦਾਨੰਦ ਰੂਪ, ਨਿਰਾਕਾਰ, ਸਰ੍ਵਂਸ਼ਕ੍ਤਿਮਾਨ, ਨ੍ਯਾਯਕਾਰੀ, ਦਯਾਲੁ, ਅਜਨਮਾ, ਅਨੰਤ, ਨਿਰ੍ਵਿਕਾਰ, ਅਨਾਦਿ, ਅਨੁਪਮ, ਸਰ੍ਵਾਧਾਰ, ਸਰ੍ਵੇਸ਼੍ਵਰ, ਸਰ੍ਵਵ੍ਯਾਪਕ, ਸਰ੍ਵਾਂਤਰ੍ਯਾਮੀ, ਅਜਰ, ਅਮਰ, ਅਭਯ, ਨਿਤ੍ਯ, ਪਵਿਤ੍ਰ ਅਤੇ ਸ੍ਰਿਸ੍ਟਿ ਦਾ ਕਰਤਾ ਹੈ. ਉਸੇ ਦੀ ਉਪਾਸਨਾ ਕਰਨੇ ਯੋਗ੍ਯ ਹੈ.#(੩) ਵੇਦ ਸਤ੍ਯਵਿਦ੍ਯਾਵਾਂ ਦਾ ਪੁਸ੍ਤਕ ਹੈ. ਵੇਦ ਦਾ ਪੜ੍ਹਨਾ, ਪੜ੍ਹਾਉਨਾ, ਅਤੇ ਸੁਣਨਾ ਸੁਣਾਉਣਾ ਸਾਰੇ ਆਰ੍ਯਾਂ ਦਾ ਪਰਮ ਧਰਮ ਹੈ.#(੪) ਸਤ੍ਯ ਦੇ ਗ੍ਰਹਿਣ ਕਰਨ ਅਤੇ ਅਸਤ੍ਯ ਦੇ ਛੱਡਣ ਵਿੱਚ ਸਦਾ ਤਿਆਰ ਰਹਿਣਾ ਚਾਹੀਏ.#(੫) ਸਾਰੇ ਕੰਮ ਧਰਮ ਅਨੁਸਾਰ, ਅਰਥਾਤ ਸਤ੍ਯ ਅਸਤ੍ਯ ਦਾ ਵਿਚਾਰ ਕਰਕੇ ਕਰਨੇ ਚਾਹੀਏ.#(੬) ਸੰਸਾਰ ਦਾ ਉਪਕਾਰ ਕਰਨਾ ਆਰਯ ਸਮਾਜ ਦਾ ਮੁੱਢ ਉਦੇਸ਼੍ਯ ਹੈ, ਅਰਥਾਤ ਸ਼ਾਰੀਰਿਕ, ਆਤਮਿਕ ਅਤੇ ਸਾਮਾਜਿਕ ਉੱਨਤਿ ਕਰਨਾ.#(੭) ਸਭ ਨਾਲ ਪ੍ਰੀਤਿ ਸਾਥ ਧਰਮ ਅਨੁਸਾਰ ਯਥਾਯੋਗ੍ਯ ਵਰਤਣਾ ਚਾਹੀਏ.#(੮) ਅਵਿਦ੍ਯਾ ਦਾ ਨਾਸ਼ ਅਤੇ ਵਿਦ੍ਯਾ ਦੀ ਵ੍ਰਿੱਧਿ ਕਰਨੀ ਚਾਹੀਏ.#(੯) ਹਰੇਕ ਨੂੰ ਆਪਣੀ ਹੀ ਉੱਨਤਿ ਵਿੱਚ ਸੰਤੋਖੀ ਨਹੀਂ ਰਹਿਣਾ ਚਾਹੀਦਾ, ਸਗੋਂ ਸਭ ਦੀ ਉੱਨਤਿ ਵਿੱਚ ਆਪਣੀ ਉੱਨਤਿ ਜਾਣਨੀ ਚਾਹੀਏ.#(੧੦) ਸਾਰੇ ਮਨੁੱਖਾਂ ਨੂੰ ਸਾਮਾਜਿਕ ਸਰਵ ਹਿਤਕਾਰੀ ਨਿਯਮ ਪਾਲਣ ਵਿੱਚ ਪਰਤੰਤ੍ਰ ਰਹਿਣਾ ਚਾਹੀਏ ਅਤੇ ਹਰੇਕ ਹਿਤਕਾਰੀ ਨਿਯਮ ਪਾਲਣ ਵਿੱਚ ਸਾਰੇ ਸ੍ਵਤੰਤ੍ਰ ਰਹਿਣ.
ਸੰ. आर्य्या ਸੰਗ੍ਯਾ- ਆਰਯ ਦਾ ਇਸਤ੍ਰੀ ਲਿੰਗ. ਉੱਤਮ ਕੁਲ ਵਿੱਚ ਹੋਣ ਵਾਲੀ। ੨. ਮਾਤਾ। ੩. ਦਾਦੀ। ੪. ਸੱਸ। ੫. ਦੇਵੀ. ਦੁਰਗਾ। ੬. ਇੱਕ ਛੰਦ. ਦੇਖੋ, ਗਾਹਾ। ੭. ਵਿ- ਭਲੀ. ਨੇਕ.
ਸੰ. आर्य्या वर्त. ਸੰਗ੍ਯਾ- ਆਰਯ ਲੋਕਾਂ ਦਾ ਦੇਸ਼. ਉਹ ਦੇਸ਼, ਜਿਸ ਦੇ ਉੱਤਰ ਹਿਮਾਲੈ, ਦੱਖਣ ਵਿੰਧ੍ਯਾਚਲ. ਪੂਰਵ ਵੱਲ ਬੰਗਾਲ ਦੀ ਖਾਡੀ ਅਤੇ ਪੱਛਮ ਅ਼ਰਬ ਦਾ ਸਮੁੰਦਰ ਹੈ.¹ ਹੁਣ ਸਾਰੇ ਹਿੰਦੁਸਤਾਨ ਨੂੰ ਹੀ ਆਰਯਾਵਰਤ ਆਖਿਆ ਜਾਂਦਾ ਹੈ.
ਸੰਗ੍ਯਾ- ਆਰ (ਦੰਦੇ) ਦਾਰ ਇੱਕ ਸੰਦ. ਜਿਸ ਨਾਲ ਲਕੜੀ ਚੀਰੀ ਜਾਂਦੀ ਹੈ। ੨. ਰੌਲਾ. ਡੰਡ. ਸ਼ੋਰ। ੩. ਉਰਾਰ. ਉਰਲਾ ਕਿਨਾਰਾ. "ਕਛੁ ਆਰਾ ਪਾਰ ਨ ਸੂਝ." (ਗਉ ਰਵਿਦਾਸ) ੪. ਸੰ. ਸੰਗ੍ਯਾ- ਸੂਆ। ੫. ਪ੍ਰਤ੍ਯਯ- ਵਾਲਾ. ਵਾਨ. ਜੈਸੇ- ਅਵਗੁਣਿਆਰਾ. ਇਹ ਹਾਰਾ ਦਾ ਹੀ ਰੂਪਾਂਤਰ ਹੈ. "ਅਵਗਨਿਆਰੇ ਪਾਥਰ ਭਾਰੇ." (ਨਟ ਮਃ ੪)
ਫ਼ਾ. [آرا] ਆਰਾ. ਵਿ- ਆਰਾਸ੍ਤਹ ਕਰਨ ਵਾਲਾ. ਸ਼ਿੰਗਾਰਣ ਵਾਲਾ. ਇਹ ਸ਼ਬਦ ਦੇ ਅੰਤ ਆਇਆ ਕਰਦਾ ਹੈ। ੨. ਸੰ. ਆਰਾਮ. ਉਪਬਨ. ਬਾਗ. "ਜਾਕੇ ਰੁਖ ਬਿਰਖ ਆਰਾਉ." (ਸ੍ਰੀ ਮਃ ੧) ਜਿਸ ਦੇ ਘਾਹ ਅਤੇ ਬਿਰਛ ਆਰਾਮ (ਬਾਗ) ਹੈ. ਦੇਖੋ, ਰੁਹ.
nan