اُ توں شروع ہون والے پنجابی لفظاں دے معنےਗ

ਫ਼ਾ. [گرِفت] ਸੰਗ੍ਯਾ- ਪਕੜ.


ਫ਼ਾ. [گرِفتن] ਕ੍ਰਿ- ਪਕੜਨਾ. ਫੜਨਾ.


ਦੇਖੋ, ਗਰਮਿਤਾ ਅਤੇ ਅਸਟ ਸਿਧਿ.


ਫ਼ਾ. [گیرِندہ] ਗੀਰਿੰਦਾ. ਵਿ- ਗ੍ਰਹਣ ਕਰਨ ਵਾਲਾ. ਫੜਨ ਵਾਲਾ। ੨. ਗ਼ਾਰਤ ਕੁਨੰਦਾ. "ਗਨੀਮਨ ਗਰਿੰਦਾ." (ਅਕਾਲ)


ਵਿ- ਗਲੀ ਹੋਈ. "ਕਾਹੂੰ ਗਰੀ ਗੋਦਰੀ ਨਾਹੀ." (ਆਸਾ ਕਬੀਰ) ੨. ਸੰਗ੍ਯਾ- ਗਿਰੂ (ਗਿਰੀ). ਮਗ਼ਜ਼. "ਬਦਾਮਨ ਗਰੀ ਸਮਾਈ." (ਗੁਪ੍ਰਸੂ) ੩. ਖੋਪਾ. ਨਰੀਏਲ ਦਾ ਮਗ਼ਜ਼. "ਗਰੀ ਛੁਹਾਰੇ ਖਾਂਦੀਆਂ." (ਆਸਾ ਅਃ ਮਃ ੧) ੪. ਗਲੀ. ਵੀਥੀ. "ਖੇਲਤ ਕੁੰਜ ਗਰੀਨ ਕੇ ਬੀਚ." (ਕ੍ਰਿਸਨਾਵ) "ਗਰੀ ਬਜਾਰ ਬਿਲੋਕਤ ਆਏ." (ਗੁਪ੍ਰਸੂ) "ਭ੍ਰਮਤ ਲਾਖ ਗਰੀਆ." (ਕਨਾ ਮਃ ੫)