اُ توں شروع ہون والے پنجابی لفظاں دے معنےਧ

ਧੀਰਦ (ਧੈਰ੍‍ਯ) ਦਾਤਾ. "ਧਰਾ ਧੀਰਦਾ." (ਨਾਪ੍ਰ)


ਦੇਖੋ, ਧੀਰਣ। ੨. ਸੰਗ੍ਯਾ- ਧੀਰਤਾ ਹੋਣ ਦਾ ਭਾਵ. ਧੀਰਜ ਥੀਵਨ.


ਧੈਰ੍‍ਯ ਵਾਲੇ ਹੋਵਨ. "ਵੈਸਾਖਿ ਧੀਰਨਿ ਕਿਉ ਵਾਢੀਆ, ਜਿਨਾ ਪ੍ਰੇਮ ਵਿਛੋਹ?" (ਮਾਝ ਬਾਰਹਮਾਹਾ)


ਬਾਬਾ ਗੁਰਦਿੱਤਾ ਜੀ ਦਾ ਮਾਤਾ ਅਨੰਤੀ ਦੇ ਉਦਰ ਤੋਂ ਜਨਮਿਆ ਪੁਤ੍ਰ. ਇਸ ਦਾ ਜਨਮ ਕਰਤਾਰ ਪੁਰ ੧੩. ਮਾਘ ਸੰਮਤ ੧੬੮੩ ਨੂੰ ਹੋਇਆ. ਇਸੇ ਦੀ ਸੰਤਾਨ ਕਰਤਾਰਪੁਰ ਦੇ ਸੋਢੀ ਸਾਹਿਬ ਹਨ. ਦੇਖੋ, ਕਰਤਾਰਪੁਰ ਨੰਃ ੨.


ਸੰਗ੍ਯਾ- ਬਾਬਾ ਧੀਰਮੱਲ ਦੀ ਵੰਸ਼ ਵਿੱਚ ਹੋਣ ਵਾਲਾ। ੨. ਧੀਰਮੱਲ ਜੀ ਦਾ ਸਿੱਖ.


ਇੱਕ ਖਤ੍ਰੀ ਜਾਤਿ.


ਵਿ- ਧੀਰਜਵਾਨ ਹੋਇਆ। ੨. ਸੰ. ਸੰਗ੍ਯਾ- ਉਹ ਨਾਇਕਾ, ਜੋ ਪਤਿ ਦੇ ਸ਼ਰੀਰ ਤੇ ਪਰਇਸ੍ਤੀ ਰਮਣ ਦੇ ਚਿੰਨ੍ਹ ਦੇਖਕੇ ਸਪਸ੍ਟ ਕੁਝ ਨਾ ਕਹੇ, ਪਰ ਵ੍ਯੰਗ ਨਾਲ ਮਨ ਦਾ ਕੋਪ ਪ੍ਰਗਟ ਕਰੇ। ੩. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ. ਇਸਨੇ ਆਪਣੇ ਭਾਈ ਹੀਰੇ ਸਹਿਤ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ.


ਧੀਰਜ ਸਹਿਤ ਹੋਇਆ। ੨. ਟਿਕਿਆ. ਠਹਿਰਿਆ. ਵਸਿਆ. "ਕਵਨ ਥਾਨ ਧੀਰਿਓ ਹੈ ਨਾਮਾ, ਕਵਨ ਵਸਤੁ ਅਹੰਕਾਰਾ." (ਮਾਰੂ ਮਃ ੫) ਬ੍ਰਾਹਮਣ ਆਦਿ ਜਾਤਿ ਅਤੇ ਖਾਸ ਕਰਕੇ ਦੇਹ ਦਾ ਨਾਮ ਕਿੱਥੇ ਨਿਵਾਸ ਕਰਦਾ ਹੈ? ਅਰ ਮੈ ਅਮਕਾ ਹਾਂ, ਇਹ ਅਹੰਕਾਰ ਕੀ ਵਸ੍‍ਤੁ ਹੈ?


ਵੀ- ਧੀਰਜ ਵਾਲਾ। ੨. ਸੰਗ੍ਯਾ- ਅੱਖ ਦੀ ਪੁਤਲੀ.


ਵੀ- ਧੀਰਜ ਵਾਲਾ। ੨. ਸੰਗ੍ਯਾ- ਅੱਖ ਦੀ ਪੁਤਲੀ.


ਧੀਰਯ ਸਹਿਤ ਹੋਵੀਐ. "ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ?" (ਵਾਰ ਗਉ ੨. ਮਃ ੫)


ਦੇਖੋ, ਧੀਰ.