اُ توں شروع ہون والے پنجابی لفظاں دے معنےਮ

ਸੰਗ੍ਯਾ- ਮੱਖੀਆਂ ਦ੍ਵਾਰਾ ਈਰ (ਜਮਾਂ) ਕੀਤਾ ਹੋਇਆ, ਸ਼ਹਿਦ. ਮਾਕ੍ਸ਼ਿਕ. ਮਧੁ. "ਸਤਿਸੰਗਤਿ ਮਿਲਿਰਹੀਐ ਮਾਧਉ, ਜੈਸੇ ਮਧੁਪ ਮਖੀਰਾ." (ਆਸਾ ਰਵਿਦਾਸ)


ਕ੍ਰਿ. ਵਿ- ਸਗੋਂ. ਬਲਕਿ। ੨. ਸੰ. ਮਕ੍ਸ਼ਾ ਅਤੇ ਮਕ੍ਸ਼ਿਕਾ. ਸੰਗ੍ਯਾ- "ਮਿਠੈ ਮਖੁ ਮੁਆ ਕਿਉ ਲਏ ਉਡਾਰੀ?" (ਆਸਾ ਛੰਤ ਮਃ ੫) ੩. ਦੇਖੋ, ਮਖ। ੪. ਮੈ ਆਖਦਾ ਹਾਂ ਦਾ ਸੰਖੇਪ.


ਫ਼ਾ. [مخیِدہ] ਮਖ਼ੀਦਹ. ਵਿ- ਡੋਲਿਆ ਹੋਇਆ। ੨. ਆਗ੍ਯਾ ਵਿਰੁੱਧ ਚੱਲਣ ਵਾਲਾ. ਇਸ ਦਾ ਮੂਲ ਮਖ਼ੀਦਨ ਹੈ. "ਨੀਚ ਬਾਲ ਜ੍ਵਾਨੀ ਤੁਰਕ ਸੰਕਰ ਆਸ ਮਖੂਦ." (ਗੁਪ੍ਰਸੂ)


ਸੰ. ਮਖ- ਈਸ਼ ਯਗ੍ਯ ਦਾ ਸ੍ਵਾਮੀ ਵਿਸਨੁ.


ਸੰਗ੍ਯਾ- ਮੱਖੀ (ਮਕ੍ਸ਼ਿਕਾ) ਨੂੰ ਵਰਜਣ ਵਾਲਾ ਇੱਕ ਜਾਲ, ਜੋ ਘੋੜਿਆਂ ਦੀਆਂ ਅੱਖਾਂ ਪੁਰ ਬੰਨ੍ਹਿਆ ਜਾਂਦਾ ਹੈ.