nan
ਫ਼ਾ. [آراستہ] ਵਿ- ਸਵਾਰਿਆ ਹੋਇਆ. ਸਿੰਗਾਰਿਆ. ਇਸ ਦਾ ਧਾਤੁ ਆਰਾਸ੍ਤਨ ਹੈ. "ਆਰਾਸਤ ਲਸ਼ਕਰ ਸਭ ਕੀਨਸ." (ਗੁਪ੍ਰਸੂ)
nan
ਸੰ. आराति. ਸੰਗ੍ਯਾ- ਸ਼ਤ੍ਰੁ. ਵੈਰੀ. ਦੁਸ਼ਮਨ. "ਜਨੁ ਕਲਮਲ ਕਲਿ ਬਲ ਆਰਾਤੀ." (ਨਾਪ੍ਰ)
ਦੇਖੋ, ਆਰਾਧਨ ਅਤੇ ਆਰਾਧ੍ਯ.
nan
ਸੰ. ਸੰਗ੍ਯਾ- ਰਾਧ (ਪ੍ਰਸੰਨ) ਕਰਨਾ. ਪੂਜਾ. ਉਪਾਸਨਾ. ਸੇਵਾ। ੨. ਸਿਮਰਣ. ਭਗਤਿ. "ਆਰਾਧਨਾ ਆਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਾਨਾ." (ਮਾਰੂ ਅਃ ਮਃ ੫)
nan
nan
ਦੇਖੋ, ਆਰਾ ਅਤੇ ਪਾਰ. ਸੰਗ੍ਯਾ- ਉਰਾਰ ਅਤੇ ਪਾਰ. "ਕਛੁ ਆਰਾ ਪਾਰ ਨ ਸੂਝ." (ਗਉ ਰਵਿਦਾਸ) ੨. ਲੋਕ ਪਰਲੋਕ.
ਫ਼ਾ. [آرام] ਸੰਗ੍ਯਾ- ਸੁਖ. ਆਨੰਦ। ੨. ਵਿਸ਼੍ਰਾਮ। ੩. ਸੰ. ਬਾਗ. ਬਗੀਚਾ.
ਕੁਤਬੁੱਦੀਨ ਏਬਕ ਦਾ ਪੁਤ੍ਰ, ਜੋ ਸਨ ੧੨੧੦ ਵਿੱਚ ਇੱਕ ਵਰ੍ਹਾ ਦਿੱਲੀ ਦੇ ਤਖ਼ਤ ਪੁਰ ਰਿਹਾ. ਦੇਖੋ, ਮੁਸਲਮਾਨਾ ਦਾ ਭਾਰਤ ਵਿੱਚ ਰਾਜ.