اُ توں شروع ہون والے پنجابی لفظاں دے معنےਧ

ਧੀਰਯ ਨੂੰ ਪ੍ਰਾਪਤ ਹੋਵੇ. "ਹਰਿ ਬਿਨੁ ਕਿਉ ਧੀਰੈ ਮਨ ਮੇਰਾ?" (ਸਾਰ ਅਃ ਮਃ ੧)


ਧੀਰਯਵਾਨ. ਦੇਖੋ, ਧੀਰਉ.


ਵਿ- ਧੀਰਯ ਹੋਇਆ ਹੈ ਉਦਯ ਜਿਸ ਦੇ ਮਨ. ਧੀਰਤਾ ਸਹਿਤ. "ਬਿਰਹੀ ਨਾ ਧੀਰੋਦਿ." (ਵਾਰ ਮਾਰੂ ੨. ਮਃ ੫)


ਸੰ. ਵਿ- ਧੀ (ਬੁੱਧਿ) ਵਰ (ਉੱਤਮ). ਤੇਜ਼ ਅ਼ਕ਼ਲ ਵਾਲਾ. ਉੱਤਮ ਬੁੱਧਿ ਵਾਲਾ। ੨. ਸੰਗ੍ਯਾ- ਮੱਛੀ ਫੜਨ ਵਾਲਾ. ਮਾਹੀਗੀਰ. ਮਛੂਆ. ਝੀਵਰ ਸ਼ਬਦ ਦਾ ਮੂਲ ਇਹੀ ਹੈ। ੨. ਮਲਾਹ. ਕੇਵਟ.


ਸੰਗ੍ਯਾ- ਧੀਵਰ ਦੀ ਇਸਤ੍ਰੀ। ੨. ਝਿਉਰੀ.


ਸੰਗ੍ਯਾ- ਧੀਤਾ. ਪੁਤ੍ਰੀ. ਬੇਟੀ.


ਦੇਖੋ, ਧਿੰਗ.