اُ توں شروع ہون والے پنجابی لفظاں دے معنےਆ

ਫ਼ਾ. [آرازش] ਸੰਗ੍ਯਾ- ਸ਼੍ਰਿੰਗਾਰ. ਸਜਾਵਟ.


ਦੇਖੋ, ਅਰਾਲਿਕ.


ਦੇਖੋ, ਆਰਫ਼.


ਸੰਗ੍ਯਾ- ਆਰ (ਦੰਦੇ) ਦਾਰ ਲੱਕੜ ਚੀਰਣ ਦਾ ਇੱਕ ਸੰਦ (ਔਜਾਰ). ਛੋਟਾ ਆਰਾ। ੨. ਪ੍ਰਤ੍ਯਯਵਾਨ. ਵਾਲੀ. "ਅਵਗੁਣਿਆਰੀ ਕੰਤ ਵਿਸਾਰੀ." (ਧਨਾ ਛੰਤ ਮਃ ੧) ੩. ਅ਼. [عاری] ਆ਼ਰੀ ਵਿ- ਨੰਗਾ। ੪. ਨਿਕੰਮਾ। ੫. ਲਾਚਾਰ. ਅਸਮਰਥ.


ਦੇਖੋ, ਆਰੋਹਣ। ੨. ਦੇਖੋ, ਆਰੁੱਧ.


ਵਿ- ਲਾਲ. ਦੇਖੋ, ਅਰੁਣ. "ਰਚਯੋ ਰੰਗ ਆਰੁਣ ਲੋਕ ਨਵੀਨੋ." (ਕ੍ਰਿਸ਼ਨਾਵ)


ਦੇਖੋ, ਅਰੁਣਚੂੜ.


ਸੰ. आरुद्घ. ਵਿ- ਰੁਕਿਆ ਹੋਇਆ. ਘਿਰਿਆ ਹੋਇਆ. ਰੋਧਨ ਕੀਤਾ। ੨. ਰੁੱਝਾ ਹੋਇਆ.


ਦੇਖੋ, ਅਰੁਣ ਅਤੇ ਆਰਨ.


ਮੁਰਗਾ. ਦੇਖੋ, ਅਰੁਣਚੂੜ. "ਕ੍ਰੌਂਚ ਸੁ ਆਰੁਨਚੂੜ ਪੁਕਾਰਤ." (ਗੁਪ੍ਰਸੂ)


ਦੇਖੋ, ਆੜੂ