اُ توں شروع ہون والے پنجابی لفظاں دے معنےਗ

ਅ਼. [غریِب] ਗ਼ਰੀਬ. ਵਿ- ਮੁਸਾਫਿਰ. ਪਰਦੇਸੀ। ੨. ਨਿਰਧਨ. ਕੰਗਾਲ। ੩. ਦੀਨ। ੪. ਅਸਮਰਥ. "ਨਾਨਕ ਗਰੀਬੁ ਢਹਿਪਇਆ ਦੁਆਰੇ." (ਸੂਹੀ ਅਃ ਮਃ ੪); ਦੇਖੋ, ਗਰੀਬ.


ਸੰ गरीयस् ਵਿ- ਬਹੁਤ ਭਾਰੀ। ੨. ਗੌਰਵ (ਗੁਰੁਤ੍ਵ) ਵਾਲਾ. ਬਜ਼ੁਰਗੀ ਸਹਿਤ.


ਫ਼ਾ. [گریِوہ] ਸੰਗ੍ਯਾ- ਟਿੱਲਾ. ਟਿੱਬਾ. ਢੇਰ। ੨. ਡੋਰ. ਰੱਸੀ.


ਫ਼ਾ. ਸੰਗ੍ਯਾ- ਕਮਾਣ ਦਾ ਚਿੱਲਾ. ਦੇਖੋ, ਗਰੀਵਹ.


ਸੰਗ੍ਯਾ- ਗੁਰੁਤ੍ਵ. ਭਾਰੀਪਨ. ਵਜ਼ਨਦਾਰੀ। ੨. ਬਜ਼ੁਰਗੀ.


ਸੰ. ਸੰਗ੍ਯਾ- ਗ (ਆਕਾਸ਼) ਵਿੱਚ ਜੋ ਰੁਤ (ਆਵਾਜ਼) ਕਰੇ, ਪੰਖ. ਖੰਭ. ਪਕ੍ਸ਼.


ਗਰੁਤ (ਪੰਖਾਂ) ਵਾਲਾ, ਪੰਛੀ. ਪਰਿੰਦ। ੨. ਗਰੜ.


ਦੇਖੋ, ਗਰੁੜ. "ਗਰੁਰ ਗਰੂਰ ਤਜ੍ਯੋ ਬਾਜ਼ ਸਭ ਬਾਜ਼ ਆਏ." (ਕਵਿ ੫੨)


ਵਿ- ਗੌਰਵ. ਭਾਰੀ. "ਬਖਸੈ ਮੈ ਜੁ ਗਰੁਵ ਅਪਰਾਧੂ." (ਨਾਪ੍ਰ)