ਸੰਗ੍ਯਾ- ਮਾਰ੍ਗ ਵਿੱਚ ਮਾਰਨ. ਵਾਲਾ, ਡਾਕੂ. ਰਾਹ ਖੋਹਣ ਵਾਲਾ. ਵਾਟਪਾਰ. ਧਾੜਵੀ. "ਮਗਹਾ ਪਥਹਾ ਪੈਡਹਾ ਧਨਹਾ ਦ੍ਰਬਹਾ ਸੋਇ." (ਸਨਾਮਾ)
ਡਾਕੂ (ਧਾੜਵੀ) ਦਾ ਸ਼ਸਤ੍ਰ ਫਾਹੀ. ਪਾਸ਼. (ਸਨਾਮਾ) ਦੇਖੋ, ਮਗਹਾ.
ਫ਼ਾ. [مغز] ਸੰਗ੍ਯਾ- ਭੇਜਾ. ਦਿਮਾਗ. ਗੂਦਾ, ਜੋ ਅਕਲ ਦਾ ਅਸਥਾਨ ਹੈ। ੨. ਗਿਰੂ। ੩. ਸਿੱਧਾਂਤ. ਸਾਰ. "ਸਭ ਕੋ ਸਮਝੋਂ ਮਗਜ ਬਲੰਦ." (ਗੁਪ੍ਰਸੂ)
nan
ਸੰਗ੍ਯਾ- ਵਸਤ੍ਰ ਦੇ ਕਿਨਾਰੇ ਲਾਈ ਕੰਨੀ. ਗੋਟ. ਗੋਠ.
nan
nan
nan
ਸੰਗ੍ਯਾ- ਵਰਣਿਕ ਗਣ, ਜਿਸ ਦਾ ਰੂਪ ਹੈ ਸਰਵ ਗੁਰੁ, ਦੇਖੋ, ਗੁਣ ੭.
ਸੰ. ਸੰਗ੍ਯਾ- ਦੱਖਣੀ ਬਿਹਾਰ, ਜਿਸ ਵਿੱਚ ਪਟਨਾ ਅਤੇ ਗਯਾ ਦਾ ਇਲਾਕਾ ਹੈ, ਰਿਗਵੇਦ ਵਿੱਚ ਇਸ ਦਾ ਨਾਮ ਕੀਕਟ ਭੀ ਹੈ. ਇਸ ਦੀ ਪੁਰਾਣੀ ਰਾਜਧਾਨੀ "ਗਿਰਿਵ੍ਰਜ" ਸੀ.