ਸੰ. गरुड ਸੰਗ੍ਯਾ- ਵਿਨਤਾ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ, ਜੋ ਵਿਸਨੁ ਦਾ ਵਾਹਨ ਅਤੇ ਪੰਛੀਆਂ ਦਾ ਰਾਜਾ ਲਿਖਿਆ ਹੈ. ਇਸ ਦਾ ਅੱਧਾ ਧੜ ਪੰਛੀ ਦਾ ਅਤੇ ਉਪੱਰਲਾ ਭਾਗ ਮਨੁੱਖ ਦਾ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਗਰੁੜ ਦੇਵਤਿਆਂ ਨੂੰ ਜਿੱਤਕੇ ਸੁਰਗ ਤੋਂ ਅਮ੍ਰਿਤ ਲੈ ਆਇਆ, ਤਦ ਵਿਸਨੁ ਨੇ ਰੀਝਕੇ ਆਖਿਆ ਕਿ ਵਰ ਮੰਗ. ਗਰੁੜ ਨੇ ਕਿਹਾ ਕਿ ਮੈਂ ਸਦਾ ਆਪ ਦੇ ਉੱਪਰ ਰਹਾਂ, ਵਿਸਨੁ ਨੇ ਇਹ ਬਾਤ ਮੰਨ ਲਈ, ਪਰ ਗਰੁੜ ਨੇ ਮਨ ਵਿੱਚ ਸੋਚਿਆ ਕਿ ਇਹ ਗੱਲ ਚੰਗੀ ਨਹੀਂ ਹੋਈ, ਕਿਉਂਕਿ ਅਜਿਹਾ ਹੋਣ ਤੋਂ ਵਿਸਨੁ ਦਾ ਅਪਮਾਨ ਹੈ. ਗਰੁੜ ਨੇ ਵਿਸਨੁ ਨੂੰ ਆਖਿਆ ਕਿ ਆਪ ਮੈਥੋਂ ਕੋਈ ਵਰ ਲੈ ਲਓ. ਵਿਸਨੁ ਨੇ ਆਖਿਆ ਕਿ ਤੂੰ ਮੇਰੀ ਸਵਾਰੀ ਬਣਜਾ. ਹੁਣ ਚਿੰਤਾ ਇਹ ਹੋਈ ਕਿ ਦੋਹਾਂ ਨੂੰ ਇੱਕ ਦੂਜੇ ਦੇ ਹੇਠ ਹੋਣ ਪਿਆ. ਅੰਤ ਨੂੰ ਵਡੀ ਵਿਚਾਰ ਪਿੱਛੋਂ ਇਹ ਫੈਸਲਾ ਹੋਇਆ ਕਿ ਗਰੁੜ ਵਿਸਨੁ ਦੀ ਧੁਜਾ ਉੱਪਰ ਰਹੇ, ਇਸ ਤੋਂ ਵਿਸਨੁ ਦਾ ਵਾਹਨ ਭੀ ਹੋ ਗਿਆ ਅਤੇ ਵਿਸਨੁ ਦੇ ਉੱਪਰ ਭੀ ਹੋਇਆ.#"ਗਰੁੜ ਚੜੇ ਆਏ ਗੋਪਾਲ." (ਭੈਰ ਨਾਮਦੇਵ) ੨. ਦੇਖੋ, ਗਰੁੜੁ.
ਬਦਰੀਨਾਰਾਇਣ ਦੇ ਰਸਤੇ ਇੱਕ ਛੋਟੀ ਨਦੀ, ਜਿਸ ਦੀ ਪਥਰੀ ਘਰ ਰੱਖਣ ਤੋਂ ਕਈ ਹਿੰਦੂ ਸੱਪ ਦੇ ਡਰ ਤੋਂ ਛੁਟਕਾਰਾ ਮੰਨਦੇ ਹਨ.
ਸੰ. गरुडोद्बार ਗਰੁੜੋਦਗਾਰ. ਸੰਗ੍ਯਾ- ਸੱਪ ਦਾ ਵਿਹੁ ਦਰੂ ਕਰਨ ਵਾਲੀ ਇੱਕ ਬੂਟੀ, ਜਿਸ ਨੂੰ ਗਰੁੜ ਦੇ ਉਦਗਾਰ (ਡਕਾਰ) ਤੋ ਉਤਪੰਨ ਹੋਇਆ ਮੰਨਿਆ ਹੈ.
ਵਿਸਨੁ, ਜਿਸ ਦੀ ਧੁਜਾ (ਨਿਸ਼ਾਨ) ਉੱਤੇ ਗਰੁੜ ਦੇ ਬੈਠਣ ਦਾ ਅੱਡਾ ਹੈ. ਦੇਖੋ, ਗਰੁੜ.
nan
nan
ਦੇਖੋ, ਪੁਰਾਣ.
ਸੰ. ਗਾਰਿਤ੍ਰ. ਓਦਨ. ਰਿੱਝੇ ਹੋਏ ਚਾਵਲ. "ਗਰੁੜਾ ਖਾਣਾ ਦੁਧ ਸਿਉ ਗਾਡਿ." (ਬਸੰ ਮਃ ੧) ੨. ਸਿੰਧੀ. ਵਿ- ਨਰਮ. ਪਘਰ ਜਾਣ ਵਾਲਾ. "ਭਾਰ ਅਠਾਰਹਿ ਮੇਵਾ ਹੋਵੈ ਗਰੁੜਾ ਹੋਵੈ ਸੁਆਉ." (ਵਾਰ ਮਾਝ ਮਃ ੧) ਦੇਖੋ, ਸੁਆਉ ੮.
ਵਿਸਨੁ, ਜਿਸ ਦਾ ਆਸਨ (ਨਿਸ਼ਸਤ) ਗਰੁੜ ਪੁਰ ਹੈ। ੨. ਯੋਗਮਤ ਅਨੁਸਾਰ ਇੱਕ ਪ੍ਰਕਾਰ ਦੀ ਬੈਠਕ.
nan
ਸੰ. गारुडिक ਗਾਰੁੜਿਕ. ਗਰੁੜਮੰਤ੍ਰ ਦੇ ਜਾਣਨ ਵਾਲਾ। ੨. ਸੱਪ ਦੀ ਜ਼ਹਿਰ ਦਾ ਇਲਾਜ ਕਰਨ ਵਾਲਾ। ੩. ਸਰਪ ਦੀ ਵਿਸ ਦੂਰ ਕਰਨ ਵਾਲੀ ਦਵਾਈ. "ਗਰੁਮੰਤ੍ਰ ਮੂਖਿ ਗਰੁੜਾਰੀ." (ਸਾਰ ਮਃ ੫) ਗੁਰਉਪਦੇਸ਼ ਮੁੱਖ ਵਿੱਚ ਵਿਖ ਦੂਰ ਕਰਨ ਦੀ ਦਵਾਈ ਹੈ.
ਸੰ. गारुड़ ਗਾਰੁੜ. ਗਰੁੜ ਹੈ ਜਿਸ ਦਾ ਦੇਵਤਾ, ਐਸਾ ਸੱਪ ਦਾ ਵਿਹੁ ਦੂਰ ਕਰਨ ਦਾ ਮੰਤ੍ਰ।੨ ਸੱਪ ਦਾ ਵਿਸ ਦੂਰ ਕਰਨ ਵਾਲੀ ਦਵਾਈ. "ਘਸਿ ਗਰੁੜੁ ਸਬਦ ਮੁਖਿ ਲੀਠਾ." (ਗਉ ਮਃ ੪) ਗੁਰਸ਼ਬਦ ਰੂਪ ਗਾਰੁੜ ਚੱਟਿਆ. ਦੇਖੋ, ਲੀਠਾ. "ਗਰੁੜੁ ਸਬਦੁ ਮੁਖਿ ਪਾਇਆ, ਹਉਮੈ ਬਿਖੁ ਹਰਿ ਮਾਰੀ." (ਮਲਾ ਮਃ ੩)