اُ توں شروع ہون والے پنجابی لفظاں دے معنےਘ

ਘੁੱਟ ਲੈਂਦਾ. ਘੁੱਟ ਭਰਦਾ. "ਥਨ ਚੋਖਤਾ ਮਾਖਨ ਘੂਟਲਾ." (ਗੌਡ ਨਾਮਦੇਵ) ਦੇਖੋ, ਮਾਖਨ.


ਘੁੱਟ ਭਰਿਆ. ਪੀਤਾ."ਹਰਿਰਸ ਘੂਟਾ." (ਸਾਰ ਮਃ ੫)


ਘੁੱਟ ਭਰੀਏ. ਭਾਵ- ਪਾਨ ਕਰੀਏ. "ਹਰਿਰਸ ਘੂਟੀਐ." (ਬਿਲਾ ਮਃ ੫. ਪੜਤਾਲ)


ਦੇਖੋ, ਘੁਪ। ੨. ਸਘਨ ਅੰਧਕਾਰ. ਗਾੜ੍ਹਾ ਹਨ੍ਹੇਰਾ. "ਤਮ ਅਗਿਆਨ ਮੋਹਤ ਘੂਪ." (ਬਿਲਾ ਅਃ ਮਃ ੫) ੩. ਉਲੂਕ. ਘੂਕ. ਉੱਲੂ.


ਸੰ. घुमर्ण् ਧਾ- ਚਕ੍ਰਾਕਾਰ ਘੂਮਨਾ, ਘੁਮੇਰੀ ਲੈਣੀ.