ਫ਼ਾ. ਤੁ. [چراغچی] ਵਿ- ਚਰਾਗ਼ (ਦੀਵਾ) ਮਚਾਉਣ ਵਾਲਾ। ੨. ਸੰਗ੍ਯਾ- ਮਸ਼ਅ਼ਲਚੀ.
ਫ਼ਾ. [چراگاہ] ਸੰਗ੍ਯਾ- ਚਰਨ ਦੀ ਥਾਂ. ਪਸ਼ੂਆਂ ਦੇ ਚਰਨ ਦਾ ਅਸਥਾਨ.
nan
nan
ਫ਼ਾ. [چراغِجہاں] ਸੰਗ੍ਯਾ- ਜਹਾਨ ਅਥਵਾ ਫ਼ਲਕ (ਜਗਤ) ਦਾ ਦੀਵਾ ਸੂਰਜ.
ਚਰ ਅਤੇ ਅਚਰ. ਜੰਗਮ ਅਤੇ ਸ੍ਥਾਵਰ. ਚੇਤਨ ਅਤੇ ਜੜ੍ਹ.
ਚਰਨ ਦਾ ਬਹੁ ਵਚਨ. "ਸੇਵਾ ਗੁਰਚਰਾਨ ਹਾਂ." (ਆਸਾ ਮਃ ੫) "ਬਸਹਿ ਰਿਦੈ ਮੋਹਿ ਹਰਿ ਚਰਾਨੈ." (ਕਲਿ ਮਃ ੫)
ਕ੍ਰਿ- ਚੁਗਾਉਣਾ. ਚਾਰਨਾ। ੨. ਚੜ੍ਹਾਉਣਾ. ਲਗਾਉਣਾ. "ਹਰਿ ਹਰਿ ਨਾਮੁ ਚਰਾਵਹੁ ਰੰਗਨਿ." (ਆਸਾ ਮਃ ੫) ੩. ਅਰਪਣ ਕਰਨਾ. ਭੇਟਾ ਚੜ੍ਹਾਉਣੀ. "ਗੋਬਿੰਦ ਪੂਜ ਕਹਾਂ ਲੈ ਚਰਾਵਉ?" (ਗੂਜ ਰਵਿਦਾਸ) ੪. ਉੱਪਰ ਰੱਖਣਾ. "ਬਾਸਨ ਮਾਂਜਿ ਚਰਾਵਹਿ ਊਪਰਿ." (ਆਸਾ ਕਬੀਰ) ੫. ਆਰੋਹਣ ਕਰਾਉਣਾ. ਕਿਸੇ ਸਵਾਰੀ ਤੇ ਚੜ੍ਹਾਉਣਾ.
ਦੇਖ, ਚਰਵਾਹਾ। ੨. ਦੇਖੋ, ਚੜ੍ਹਾਵਾ.