nan
nan
ਸੰਗ੍ਯਾ- ਸੰ. ਦ੍ਵਿਸ਼ਾਟ. ਦੋ ਵਾਰ ਦਾ ਉਂਨੀ ਵਸਤ੍ਰ, ਜੋ ਦੋ ਤਹਿ ਦਾ ਹੁੰਦਾ ਹੈ। ੨. ਇੱਕ ਖਤ੍ਰੀ ਜਾਤਿ.
ਸੰਗ੍ਯਾ- ਬਲ ਨਾਲ ਧਸਣ ਦੀ ਕ੍ਰਿਯਾ। ੨. ਧੁੜਧੁੜੀ ਕੰਪ. "ਧੁੱਸੀ ਲੀਤੀ ਦੇਖ ਕੁਢੰਗੈ." (ਭਾਗੁ)
nan
nan
ਕ੍ਰਿ- ਧੋਖਾ ਦੇਣਾ. ਦ੍ਰੋਹ ਕਰਨਾ. "ਵੇਖਦਿਆ ਹੀ ਮਾਇਆ ਧੁਹਿਗਈ." (ਵਾਰ ਸਾਰ ਮਃ ੪) "ਅੰਤਿਕਾਲਿ ਤਿਥੈ ਧੁਹੈ, ਜਿਥੈ ਹਥੁ ਨ ਪਾਇ." (ਸਵਾ ਮਃ ੩)
ਸੰਗ੍ਯਾ- ਧੜਕਾ. ਖਟਕਾ। ੨. ਭਾਰੀ ਵਸਤ੍ਰ ਦੇ ਡਿਗਣ ਦੀ ਧੁਨਿ. ਧਮਧਮ. "ਧੁਕ ਧੁਕ ਪਰੈਂ ਕਬੰਧ ਭੂਅ." (ਚੰਡੀ ੨) ੩. ਪਤਨ. ਡਿਗਣ ਦਾ ਭਾਵ.
ਸਿੰਧੀ. ਧਿਕਣੁ. ਕ੍ਰਿ- ਧਕੇਲਬਾਜ਼ੀ ਕਰਨਾ. ਨੱਠਣਾ. ਦੌੜਨਾ. ਇਸ ਦਾ ਮੂਲ ਸੰਸਕ੍ਰਿਤ "ਦ੍ਰੁਤਗਮਨ" ਹੈ. "ਕੋਠੇ ਧੁਕਣੁ ਕੇਤੜਾ?" (ਸ. ਫਰੀਦ)
ਸੰਗ੍ਯਾ- ਛਾਤੀ ਅਤੇ ਪੇਟ ਦੇ ਮੱਧ ਦੀ ਗਹਿਰਾਈ. ਕੌਡੀ। ੨. ਕਲੇਜੇ ਦੇ ਧੜਕਨ ਦੀ ਹਰਕਤ. ਭੈ ਨਾਲ ਦਿਲ ਦੇ ਧੜਕਨ ਦੀ ਕ੍ਰਿਯਾ। ੩. ਛਾਤੀ ਪੁਰ ਲਟਕਣ ਵਾਲੀ ਜੜਾਊ ਚੌਕੀ, ਜੋ ਗਲ ਪਹਿਰੀਦੀ ਹੈ. "ਇਕ ਧੁਕਧੁਕੀ ਮੇਲ ਬਹੁ ਕੇਰੀ." (ਗੁਪ੍ਰਸੂ)