اُ توں شروع ہون والے پنجابی لفظاں دے معنےਖ

ਖੱਟੀ ਖੱਟਕੇ. ਧਨ ਕਮਾਕੇ. "ਕਹਾ ਕਰਹਿ ਰੇ, ਖਾਟਿ ਖਾਟੁਲੀ." (ਸਾਰ ਮਃ ੫)


ਖੱਟੀ. ਕਮਾਈ. "ਨਾਮਰਾਸਿ ਸਾਧ ਸੰਗਿ ਖਾਟੀ." (ਗਉ ਮਃ ੫) ੨. ਵਿ- ਖੱਟੀ. ਤੁਰਸ਼। ੩. ਕੌੜੀ. "ਜੈਸਾ ਅੰਮ੍ਰਿਤੁ ਤੈਸੀ ਬਿਖ ਖਾਟੀ." (ਸੁਖਮਨੀ) "ਗੁਰਪ੍ਰਸਾਦਿ ਅੰਮ੍ਰਿਤ ਬਿਖ ਖਾਟੀ." (ਗਉ ਮਃ ੫)


ਸੰਗ੍ਯਾ- ਸ਼ਰਾਬ. ਮਦਿਰਾ। ੨. ਹਲਾਹਲ. ਤੇਜ਼ ਜ਼ਹਿਰ.


ਦੇਖੋ, ਖਾਟਿ ਖਾਟੁਲੀ। ੨. ਖਟੋਲੀ. ਛੋਟਾ ਮੰਜਾ.


ਕ੍ਰਿ. ਵਿ- ਖੱਟਕੇ. ਕਮਾਕੇ. "ਅਪਨੇ ਘਰਿ ਲੈ ਆਇਆ ਖਾਟੇ." (ਧਨਾ ਮਃ ੫)


ਸੰਗ੍ਯਾ- ਸਮੁੰਦਰ ਦਾ ਉਹ ਹਿੱਸਾ ਜੋ ਤਿੰਨ ਪਾਸਿਓਂ ਖੁਸ਼ਕੀ ਨਾਲ ਘਿਰਿਆ ਹੋਵੇ. ਖ਼ਲੀਜ.