اُ توں شروع ہون والے پنجابی لفظاں دے معنےਵ

ਕ੍ਰਿਸਨਦੇਵ.


ਸੰ. ਸੰਗ੍ਯਾ- ਹੰਸ। ੨. ਨਰ ਭਰਿੰਡ ਡੇਮੁ੍ਹ। ੩. ਕੁੰਦ (ਚਾਂਦਨੀ) ਦਾ ਫੁੱਲ.


ਹੰਸ ਦੀ ਮਦੀਨ. ਹੰਸੀ। ੨. ਭਰਿੰਡ. ਡੇਮ੍ਹੁ.


ਸੰ. ਸੰਗ੍ਯਾ- ਲਪੇਟਣਾ. ਵੇਸ੍ਟਨ. (ਦੇਖੋ, ਵ੍ਰਿ ਧਾ). ੨. ਕੋਟ. ਸ਼ਹਰਪਨਾਹ. ਫਸੀਲ। ੩. ਊਠ. ਸੂਤਰ। ੪. ਸੰ. वर्ण. ਧਾ- ਰੰਗਣਾ ਆਗ੍ਯਾ ਕਰਨਾ, ਵਰਣਨ ਕਰਨਾ, ਫੈਲਾਉਣਾ, ਚਮਕਣਾ, ਮਿਹਨਤ ਕਰਨਾ, ਪੀਹਣਾ, ਉਸਤਤਿ ਕਰਨਾ। ੫. ਸੰਗ੍ਯਾ- ਰੰਗ। ੬. ਬ੍ਰਾਹਮਣ ਕ੍ਸ਼੍‍ਤ੍ਰਿਯ ਆਦਿ ਜਾਤਿ. ਜਾਤਿ ਭੇਦ ਭੀ ਰੰਗਾਂ ਕਰਕੇ ਹੀ ਹੋਏ ਹਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਗੋਰਾ ਰੰਗ ਬ੍ਰਾਹਮਣ ਦਾ, ਲਾਲ ਛਤ੍ਰੀ ਦਾ, ਪੀਲਾ ਵੈਸ਼੍ਯ ਦਾ ਅਤੇ ਕਾਲਾ ਸ਼ੂਦ੍ਰ ਦਾ ਲਿਖਿਆ ਹੈ. ਦੇਖੋ, ਵਿਸਨੁਪੁਰਾਣ ਅੰਸ਼ ੨. ਅ਼. ੪. ਦੇਖੋ, ਚਾਰ ਵਰਣ। ੭. ਭੇਦ. ਫਰਕ। ੮. ਅੱਖਰ. ਹਰਫ। ੯. ਉਸਤਤਿ. ਤਅ਼ਰੀਫ਼। ੧੦. ਸੁਵਰ੍‍ਣ. ਸੋਨਾ। ੧੧. ਗੁਣ। ੧੨. ਕੇਸਰ. ਕੁੰਕੁਮ.


ਸੰਗ੍ਯਾ- वर्णसपर. ਚਾਰ ਵਰਣਾਂ ਦੇ ਇਸਤ੍ਰੀ ਪੁਰਖਾਂ ਦੇ ਪਰਸਪਰ ਮੇਲ ਤੋਂ ਪੈਦਾ ਹੋਈ ਸੰਤਾਨ. ਦੋਗਲਾ. ਦੇਖੋ, ਦਸਅਠ ਵਰਨ। ੨. ਰੰਗਾਂ ਦਾ ਮੇਲ.


ਦੇਖੋ, ਚਿਤ੍ਰ ਅਲੰਕਾਰ ਦਾ ਅੰਗ (ੳ).


ਵਿ- वर्णदोषिन. ਜਾਤਿ ਦਾ ਵਿਰੋਧੀ. ਕੁਲ ਨਾਲ ਵੈਰ ਕਰਨ ਵਾਲਾ। ੨. ਉਹ ਵਕਤਾ, ਜੋ ਕਰਤਾ ਦੇ ਭਾਵ ਤੋਂ ਵਿਰੁੱਧ ਆਪਣੀ ਇੱਛਾ ਅਨੁਸਾਰ ਅੱਖਰਾਂ ਨੂੰ ਤੋੜ ਮਰੋੜ ਕੇ ਅਰਥ ਕਰਦਾ ਹੈ. ਅੱਖਰਾਂ ਦਾ ਵੈਰੀ.


ਸੰ. ਵਰ੍‍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ.


ਸੰਗ੍ਯਾ- ਵਰਣ (ਅੱਖਰਾਂ) ਦੀ ਮਾਲਾ (ਪੰਕ੍ਤਿ) ਹਰੂਫ਼ੇ ਤਹੱਜੀ. ਸਿਹਰਫੀ, ਪੈਂਤੀ ਆਦਿ. Alphabet। ੨. ਬਾਵਨ ਅੱਖਰੀ.


ਦੇਖੋ, ਅਨੁਪ੍ਰਾਸ.


ਕ੍ਰਿ- ਵਿਆਹੁਣਾ. ਵਰ ਪ੍ਰਾਪਤ ਕਰਨਾ। ੨. ਸੰਗ੍ਯਾ- ਕਾਸ਼ੀ ਦੇ ਉੱਪਰ ਪਾਸੇ ਦੀ ਇੱਕ ਨਦੀ ਦੇਖੋ, ਬਨਾਰਸ.


ਵਰਣ ਅਤੇ ਆਸ਼੍ਰਮ. ਦੇਖੋ, ਚਾਰ ਆਸ਼੍ਰਮ ਅਤੇ ਚਾਰ ਵਰਣ.