اُ توں شروع ہون والے پنجابی لفظاں دے معنےਗ

ਇੱਕ ਜੱਟ ਗੋਤ੍ਰ, ਜਿਸ ਦਾ ਨਿਕਾਸ ਰਾਜਪੂਤਾਂ ਵਿੱਚੋਂ ਹੈ.


ਗਲਾ. ਕੰਠ. "ਗਰੋ ਰੁਕਗਯੋ." (ਨਾਪ੍ਰ) ੨. ਦੇਖੋ, ਗਿਰੋ.


ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ.


ਦੇਖੋ, ਗ੍ਰੰਥ. "ਅਸੰਖ ਗਰੰਥ ਮੁਖਿ ਵੇਦਪਾਠ." (ਜਪੁ)


ਦੇਖੋ, ਗ੍ਰੰਥ ਸਾਹਿਬ.