ਸੰ. चरितार्थ ਵਿ- ਕ੍ਰਿਤ ਕ੍ਰਿਤ੍ਯ. ਕ੍ਰਿਤਾਰਥ। ੨. ਸਫਲ। ੩. ਜੋ ਬਾਤ ਠੀਕ ਘਟੇ (ਆ਼ਯਦ ਹੋਵੇ).
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ.
nan
nan
ਜਵਾਰ. ਜੁਆਰ. ਦੇਖੋ, ਜਵਾਰ। ੨. ਵਿ- ਖਾਧੀ ਹੋਈ. ਭਕ੍ਸ਼੍ਣ ਕੀਤੀ। ੩. ਚੜ੍ਹੀ. ਸਵਾਰ ਹੋਈ. "ਚੌਪ ਚਰੀ ਚਤੁਰੰਗ ਚਮੂ." (ਕਲਕੀ) ੪. ਲੱਭੀ. ਪ੍ਰਾਪਤ ਕੀਤੀ. ਹ਼ਾਸਿਲ ਕੀਤੀ. "ਅਚਿੰਤ ਚਰੀ ਹਥਿ ਹਰਿ ਹਰਿ ਟੇਕਾ." (ਭੈਰ ਅਃ ਮਃ ੫) ਅਚਿੰਤ੍ਯ ਦੀ ਟੇਕ ਪ੍ਰਾਪਤ ਹੋਈ ਹੈ.
ਵਿ- ਚਾਰਣ ਵਾਲਾ. "ਚਰੀਆ ਜੋਊ ਬਾਛੇ." (ਕ੍ਰਿਸਨਾਵ) ਵੱਛੇ ਚਾਰਨ ਵਾਲਾ.
ਭਕ੍ਸ਼੍ਣ ਕਰੀਐ. ਖਾਈਏ। ੨. ਚੜ੍ਹੀਐ. ਸਵਾਰ ਹੋਈਏ "ਬੋਹਿਥਿ ਚਰੀਐ." (ਮਾਰੂ ਸੋਲਹੇ ਮਃ ੧)
ਫ਼ਾ. [چریِدن] ਕ੍ਰਿ- ਚਰਨਾ. ਪਸ਼ੂਆਂ ਦੇ ਘਾਹ ਚਰਨ ਦੀ ਕ੍ਰਿਯਾ. ਦੇਖੋ, ਸੰ. ਚਰ ਧਾ.
ਸੰ. ਸੰਗ੍ਯਾ- ਆਹੁਤਿ (ਅਹੂਤੀ) ਦੇਣ ਲਈ ਤਿਆਰ ਕੀਤਾ ਅੰਨ। ੨. ਉਹ ਭਾਂਡਾ, ਜਿਸ ਵਿੱਚ ਹਵਨ ਦਾ ਅੰਨ ਰੱਖਿਆ ਜਾਵੇ। ੩. ਉਬਲੇ ਹੋਏ ਚਾਵਲ, ਜਿਨ੍ਹਾਂ ਦੀ ਪਿੱਛ ਨਹੀਂ ਕੱਢੀ ਗਈ। ੪. ਪਸ਼ੂਆਂ ਦੇ ਚਰਨ ਦੀ ਜ਼ਮੀਨ. ਚਰਾਗਾਹ। ੫. ਚਰਾਗਾਹ ਦਾ ਮਹ਼ਿਸੂਲ। ੬. ਯਗ੍ਯ (ਜੱਗ). ੭. ਬੱਦਲ. ਮੇਘ.