اُ توں شروع ہون والے پنجابی لفظاں دے معنےਧ

ਧੁਖਕੇ. ਥਕਕੇ. ਦੇਖੋ, ਧੁਖਣਾ.


ਸੰਗ੍ਯਾ- ਜਲਨ. ਸੰਤਾਪ. ਦੁੱਖ. ਦੇਖੋ, ਧੁਖਣਾ. "ਜਨਮ ਮਰਨ ਫਿਰਿ ਗਰਭ ਨ ਧੁਖੁ." (ਟੋਡੀ ਮਃ ੧)


ਦੇਖੋ, ਧੁਕਧੁਕੀ. "ਕਲਗੀ ਔਰ ਧੁਗਧੁਗੀ ਆਨੀ." (ਗੁਰੁਸੋਭਾ)


ਸੰ. ਧ੍ਵਜ. ਸੰਗ੍ਯਾ- ਝੰਡਾ. ਨਿਸ਼ਾਨ. ਦੇਖੋ, ਧ੍ਵਜ। ੨. ਡਿੰਗ. ਕਲਾਲ.


ਵਿ- ਧੁਜਾ (ਧ੍ਵਜ) ਧਰੈਯਾ. ਨਿਸ਼ਾਨਧਾਰੀ.


ਸੰ. ਧ੍ਵਜਿਨੀ. ਸੰਗ੍ਯਾ- ਨਿਸ਼ਾਨ ਵਾਲੀ, ਫ਼ੌਜ਼. ਸੈਨਾ. "ਭਾਜ ਗਈ ਧੁਜਨੀ ਸਭੈ ਰਹ੍ਯੋ ਨ ਕਛੂ ਉਪਾਉ." (ਚੰਡੀ ੧) ੨. ਖਾਸ ਗਿਣਤੀ ਦੀ ਫੌਜ. ੧੬੨ ਹਾਥੀ, ੧੬੨ ਰਥ, ੪੮੬ ਘੋੜੇ, ੮੧੦ ਪਿਆਦੇ। ੩. ਰਿਆਸਤਾਂ ਦੀ ਉਹ ਹੱਦ, ਜਿਸ ਤੇ ਬਿਰਛਾਂ ਦੀ ਕਤਾਰ ਲਾਈ ਜਾਵੇ.


ਦੇਖੋ, ਧੁਜ ਅਤੇ ਧ੍ਵਜ.


ਸ੍ਵੇਤ ਧ੍ਵਜਾ. ਭਾਵ- ਕੀਰਤੀ ਦਾ ਝੰਡਾ. "ਧੁਜਾ ਸੇਤਿ ਬੈਕੁੰਠ ਬੀਣਾ." (ਸਵੈਯੇ ਮਃ ੩. ਕੇ) ਆਪ ਦਾ ਚਿੱਟਾ ਝੰਡਾ ਬੈਕੁੰਠ ਵਿੱਚ ਦੇਖਿਆ ਜਾਂਦਾ ਹੈ.


ਦੇਖੋ, ਧੁਜਨੀ.


ਦੇਖੋ, ਧ੍ਵਜੀ.


ਸ਼੍ਰੀ ਗੁਰੁ ਅਰਜਨਦੇਵ ਦਾ ਸਿੱਖ, ਜਿਸ ਨੇ ਅਮ੍ਰਿਤ ਸਰੋਵਰ ਬਣਨ ਸਮੇਂ ਵਡੀ ਸੇਵਾ ਕੀਤੀ.